ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਸਾਂਭਾ’ ਦੀਆਂ ਧੀਆਂ ਇਹ ਕਮਾਲ ਕਰ ਕੇ ਵਿਖਾਉਣ ਲਈ ਤਿਆਰ

‘ਸਾਂਭਾ’ ਦੀਆਂ ਧੀਆਂ ਇਹ ਕਮਾਲ ਕਰ ਕੇ ਵਿਖਾਉਣ ਲਈ ਤਿਆਰ

ਫ਼ਿਲਮ ‘ਸ਼ੋਲੇ’ ਦੇ ਸਾਂਭਾ ਨਾਂਅ ਦੇ ਕਿਰਦਾਰ ਨੂੰ ਸਜੀਵ ਕਰਨ ਵਾਲੇ ਮੈਕ ਮੋਹਨ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ। ਅਦਾਕਾਰ ਮੈਕ ਮੋਹਨ ਨੂੰ ਇਸ ਕਿਰਦਾਰ ਲਈ ਅੱਜ ਵੀ ਯਾਦ ਕੀਤਾ ਜਾਂਦਾ ਹੈ। ਹੁਣ ਮੈਕ ਮੋਹਨ ਦੀਆਂ ਦੋ ਧੀਆਂ ਮੰਜਰੀ ਤੇ ਵਿਨਤੀ ਕੁਝ ਕਮਾਲ ਕਰ ਕੇ ਵਿਖਾਉਣ ਲਈ ਤਿਆਰ ਹਨ।

 

 

ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਹੀ ਸਕੇਟਬੋਰਡਿੰਗ ਉੱਤੇ ਆਧਾਰਤ ਇੱਕ ਫ਼ਿਲਮ ਬਣਾਉਣ ਵਾਲੀਆਂ ਹਨ। ਫ਼ਿਲਮ ਦਾ ਟਾਈਟਲ ਹੈ ‘ਡੈਜ਼ਰਟ ਡੌਲਫ਼ਿਨ’। ਵਿਨਤੀ ਜਿੱਥੇ ਇਹ ਫ਼ਿਲਮ ਪ੍ਰੋਡਿਊਸ ਕਰ ਰਹੀ ਹੈ, ਤਾਂ ਮੰਜਰੀ ਉਸ ਨੂੰ ਨਿਰਦੇਸ਼ਿਤ ਕਰ ਰਹੀ ਹੈ।

 

 

‘ਮੁੰਬਈ ਮਿਰਰ’ ਦੀ ਰਿਪੋਰਟ ਅਨੁਸਾਰ ਫ਼ਿਲਮ ਦੀ ਕਹਾਣੀ ਰਾਜਸਥਾਨ ਦੇ ਇੱਕ ਪਿੰਡ ਦੀ ਕੁੜੀ ਪ੍ਰੇਰਣਾ ਉੱਤੇ ਆਧਾਰਤ ਹੈ। ਪ੍ਰੇਰਣਾ ਪਿੰਡ ਵਿੱਚ ਫ਼ਾਲਤੂ ਕਿਸਮ ਦੀਆਂ ਰਵਾਇਤਾਂ ਵਿਰੁੱਧ ਹੈ। ਫਿਰ ਉਸ ਦੀ ਮੁਲਾਕਾਤ ਇੱਕ ਗ੍ਰਾਫ਼ਿਕ ਆਰਟਿਸਟ ਜੈਸਿਕਾ ਨਾਲ ਹੁੰਦੀ ਹੈ ਤੇ ਸਕੇਟਬੋਰਡਿੰਗ ਕਰਨ ਦਾ ਸੁਫ਼ਨਾ ਵੇਖਦੀ ਹੈ।

 

 

ਖ਼ਬਰ ਮੁਤਾਬਕ ਇਸ ਫ਼ਿਲਮ ਲਈ ਉਦੇਪੁਰ ਦੇ ਪਿੰਡ ਖੇਮਪੁਰ ਵਿਖੇ 14,500 ਵਰਗ ਫ਼ੁੱਟ ਦਾ ਸਕੇਟਿੰਗ ਏਰੀਆ ਬਣਾਇਆ ਗਿਆ। ਫ਼ਿਲਮ ਨੂੰ ਲੈ ਕੇ ਮੰਜਰੀ ਨੇ ਕਿਹਾ ਕਿ ਉਹ ਮੱਧ ਪ੍ਰਦੇਸ਼ ਦੇ ਇੱਕ ਪਿੰਡ ਉੱਤੇ ਬਣੀ ਸਕੇਟਬੋਰਡਿੰਗ ਦੀ ਦਸਤਾਵੇਜ਼ੀ ਫ਼ਿਲਮ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਸਨ, ਜਿਸ ਤੋਂ ਬਾਅਦ ਉਨ੍ਹਾਂ ਇਹ ਫ਼ਿਲਮ ਬਣਾਉਣ ਦਾ ਫ਼ੈਸਲਾ ਲਿਆ ਸੀ।

 

 

ਇੱਥੇ ਵਰਨਣਯੋਗ ਹੈ ਕਿ ਮੰਜਰੀ ਨੇ ‘ਡਰੰਕਿਕ’, ‘ਦਿ ਡਾਰਕ ਨਾਈਟ ਰਾਈਜ਼ੇਸ’, ‘ਵੰਡਰ ਵੋਮੈਨ’ ਅਤੇ ‘ਮਿਸ਼ਨ ਇੰਪੌਸੀਬਲ’ ਜਿਹੀਆਂ ਫ਼ਿਲਮਾਂ ਵਿੱਚ ਇਨ੍ਹਾਂ ਦੇ ਨਿਰਮਾਤਾਵਾਂ ਦੇ ਸਹਾਇਕ ਵਜੋਂ ਕੰਮ ਕੀਤਾ ਹੈ। ਬਾਲੀਵੁੱਡ ਵਿੱਚ ਵੀ ਮੰਜਰੀ ‘ਸੱਤ ਖ਼ੂਨ ਮਾਫ਼’ ਤੇ ‘ਵੇਕ ਅੱਪ ਸਿਡ’ ਜਿਹੀਆਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sambha s daughters are ready for this distinctive thing