ਅਦਾਕਾਰਾ ਸਮੀਰਾ ਰੈੱਡੀ ਦੂਜੀ ਵਾਰ ਮਾਂ ਬਣ ਗਈ ਹੈ। ਸਮੀਰ ਨੇ ਖ਼ੁਦ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਹੈ।
ਸਮੀਰਾ ਨੇ ਬੇਟੀ ਦੀ ਪਹਿਲੀ ਫ਼ੋਟੋ ਸਾਂਝੀ ਕਰਦੇ ਹੋਏ ਲਿਖਿਆ, ਇਸ ਸਵੇਰੇ ਸਾਡੀ ਨੰਨ੍ਹੀ ਪਰੀ ਘਰ ਆਈ। ਮੇਰੀ ਬੇਟੀ ਲਈ ਪਿਆਰ ਅਤੇ ਆਸ਼ੀਰਵਾਦ ਲਈ ਧੰਨਵਾਦ। ਦੱਸਣਯੋਗ ਹੈ ਕਿ ਮੁੰਬਈ ਸਥਿਤ ਬੇਮਜ਼ ਮਲਟੀ-ਸਪੈਸ਼ਿਲਟੀ ਹਸਪਤਾਲ ਵਿੱਚ ਸਮੀਰ ਨੇ ਬੇਟੀ ਨੂੰ ਜਨਮ ਦਿੱਤਾ ਹੈ।
ਸਮੀਰਾ ਨੂੰ ਪਿਛਲੀ ਰਾਤ ਹੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਦੱਸਣਯੋਗ ਹੈ ਕਿ ਸਮੀਰਾ ਨੇ ਸਾਲ 2014 ਵਿੱਚ ਬਿਜ਼ਨਸਮੈਨ ਅਕਸ਼ੈ ਵਰਦੇ ਨਾਲ ਵਿਆਹ ਕਰਵਾਇਆ ਸੀ ਅਤੇ 2015 ਵਿੱਚ ਉਸ ਨੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਸਮੀਰਾ ਗਰਭ ਅਵਸਥਾ ਸਮੇਂ ਬਹੁਤ ਐਕਟਿਵ ਰਹਿੰਦੀ ਸੀ ਅਤੇ ਬੇਬੀ ਬੰਪ ਨਾਲ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਸੀ। ਅਜੇ ਕੁਝ ਦਿਨਾਂ ਪਹਿਲਾਂ ਹੀ ਉਸ ਨੇ ਅੰਡਰਵਾਟਰ ਫੋਟੋਸ਼ੂਟ ਕਰਵਾਇਆ ਸੀ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆਂ ਉੱਤੇ ਖੂਬ ਵਾਇਰਲ ਹੋਈਆਂ ਸਨ।