ਬਾਲੀਵੁੱਡ ਅਦਾਕਾਰ ਸੰਜੇ ਦੱਤ ਨੂੰ ਆਪਣੇ ਬੇਟੇ ਸ਼ਹਿਰਾਨ 'ਤੇ ਮਾਣ ਹੈ ਕਿਉਂਕਿ ਉਸਨੇ ਲੰਬੇ ਸਖਤ ਅਭਿਆਸ ਤੋਂ ਬਾਅਦ ਆਖਰਕਾਰ ਸਫਲਤਾ ਪੂਰਵਕ ਫੁਲ-ਸਪਲਿੱਟ ਕਰ ਲਈ ਹੈ।
ਸੰਜੇ ਦੱਤ ਨੇ ਆਪਣੇ 9 ਸਾਲ ਦੇ ਬੇਟੇ ਦੀ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿਚ ਉਸ ਨੂੰ ਲਿਟਲ ਕਰਾਟੇ ਕਿਡ ਕਹਿ ਕੇ ਸੱਦਿਆ ਗਿਆ ਹੈ ਜਿਸ ਚ ਉਹ ਪੂਰੀ ਤਰ੍ਹਾਂ ਫੁਲ-ਸਪਲਿੱਟ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਕਾਫੀ ਅਭਿਆਸ ਤੋਂ ਬਾਅਦ, ਆਖਰਕਾਰ ਉਸਨੇ 'ਫੁੱਲ ਸਪਲਿਟ' ਸਫਲਤਾਪੂਰਵਕ ਕਰ ਲਈ। ਮੇਰਾ ਲਿਟਲ ਕਰਾਟੇ ਕਿਡ।'
ਸੰਜੇ ਦੀ ਪਤਨੀ ਮਨਿਆਤਾ ਨੇ ਵੀ ਇਸ ਪੋਸਟ 'ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਲਿਖਿਆ, 'ਮੇਰਾ ਮੁੰਡਾ'।
ਬਾਲੀਵੁੱਡ ਚ ਕੰਮ ਦੀ ਗੱਲ ਕਰੀਏ ਤਾਂ ਸੰਜੇ ਮਹੇਸ਼ ਭੱਟ ਦੇ ਨਿਰਦੇਸ਼ਨ ਵਾਲੀ ਫ਼ਿਲਮ ਸੜਕ 2 ਵਿੱਚ ਨਜ਼ਰ ਆਉਣਗੇ, ਜਿਸ ਵਿੱਚ ਪੂਜਾ ਭੱਟ ਅਤੇ ਆਲੀਆ ਭੱਟ ਵੀ ਹਨ। ਇਹ ਫਿਲਮ 10 ਜੁਲਾਈ ਨੂੰ ਰਿਲੀਜ਼ ਹੋਵੇਗੀ।
ਇਸ ਸਾਲ ਉਨ੍ਹਾਂ ਦੀ ਇਕ ਹੋਰ ਫਿਲਮ 'ਸ਼ਮਸ਼ੇਰਾ' ਆਉਣ ਵਾਲੀ ਹੈ, ਜੋ ਯਸ਼ ਰਾਜ ਫਿਲਮਜ਼ ਦੇ ਬੈਨਰ ਹੇਠ ਬਣੀ ਹੈ। ਫਿਲਮ 'ਚ ਉਨ੍ਹਾਂ ਨਾਲ ਰਣਬੀਰ ਕਪੂਰ ਅਤੇ ਵਾਨੀ ਕਪੂਰ ਨਜ਼ਰ ਆਉਣਗੇ। ਇਹ ਫਿਲਮ 31 ਜੁਲਾਈ ਨੂੰ ਰਿਲੀਜ਼ ਹੋਵੇਗੀ।