ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਜੇ ਦੱਤ ਹੋ ਸਕਦੇ ਨੇ RSP ’ਚ ਸ਼ਾਮਲ, ਮਹਾਰਾਸ਼ਟਰ ਦੇ ਮੰਤਰੀ ਦਾ ਦਾਅਵਾ

ਸੰਜੇ ਦੱਤ ਹੋ ਸਕਦੇ ਨੇ RSP ’ਚ ਸ਼ਾਮਲ, ਮਹਾਰਾਸ਼ਟਰ ਦੇ ਮੰਤਰੀ ਦਾ ਦਾਅਵਾ

ਮਹਾਰਾਸ਼ਟਰ ’ਚ ਸੱਤਾਧਾਰੀ ਕੁਲੀਸ਼ਨ ਭਾਈਵਾਲ ਰਾਸ਼ਟਰੀ ਸਮਾਜ ਪਕਸ਼ (RSP) ਦੇ ਮੁਖੀ ਤੇ ਸੂਬੇ ਦੇ ਮੰਤਰੀ ਮਹਾਦੇਵ ਜਾਨਕਾਰ ਨੇ ਦਾਅਵਾ ਕੀਤਾ ਹੈ ਕਿ ਬਾਲੀਵੁੱਡ ਦੇ ਬਹੁ–ਚਰਚਿਤ ਅਦਾਕਾਰ ਸੰਜੇ ਦੱਤ ਆਉਂਦੀ 25 ਸਤੰਬਰ ਨੂੰ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣਗੇ।

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

ਮੰਤਰੀ ਦਾ ਇਹ ਬਿਆਨ RSP ਦੇ 16ਵੇਂ ਸਥਾਪਨਾ ਦਿਵਸ ਮੌਕੇ ਆਇਆ ਹੈ। ਉਸ ਵੇਲੇ ਦਿਹਾਤੀ ਵਿਕਾਸ ਮੰਤਰੀ ਪੰਕਜਾ ਮੁੰਡੇ ਵੀ ਮੌਜੂਦ ਸਨ।

ਇਸ ਸਮਾਰੋਹ ਦੌਰਾਨ ਸੰਜੇ ਦੱਤ ਦੀ ਇੱਕ ਵਿਡੀਓ ਕਲਿੱਪ ਵੀ ਚਲਾਈ ਗਈ; ਜਿਸ ਵਿੱਚ ਉਹ ਕਹਿੰਦੇ ਸੁਣਦੇ ਹਨ: ‘ਮੈਂ RSP ਦੇ ਰਾਸ਼ਟਰੀ ਪ੍ਰਧਾਨ, ਮੇਰੇ ਦੋਸਤ ਤੇ ਮੇਰੇ ਭਰਾ ਮਹਾਦੇਵ ਜਾਨਕਾਰ ਨੂੰ ਵਧਾਈ ਦਿੰਦਾ ਹਾਂ। ਜੇ ਮੈਂ ਇੱਥੇ ਹੁੰਦਾ, ਤਾਂ ਮੈਂ ਇੱਥੇ ਆ ਗਿਆ ਹੁੰਦਾ।’

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

ਬਾਅਦ ’ਚ ਸ਼ਿਵਾਜੀ ਪਾਰਕ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਜਾਨਕਾਰ ਨੇ ਦਾਅਵਾ ਕੀਤਾ ਕਿ – ‘ਤੁਸੀਂ ਹੁਣੇ ਹੀ ਬਿੱਗ ਬੌਸ ਸੰਜੇ ਦੱਤ ਦੀ ਵਿਡੀਓ ਵੇਖੀ। ਸੰਜੇ ਦੱਤ ਆਉਂਦੀ 25 ਸਤੰਬਰ ਨੂੰ RSP ’ਚ ਸ਼ਾਮਲ ਹੋਣਗੇ। ਉਹ ਅੱਜ ਦੁਬਈ ’ਚ ਹਨ। ਜੇ ਅੱਜ ਉਹ ਮੁੰਬਈ ’ਚ ਹੁੰਦੇ, ਤਾਂ ਉਹ ਅੱਜ ਸਾਡੀ ਪਾਰਟੀ ’ਚ ਜ਼ਰੂਰ ਸ਼ਾਮਲ ਹੋ ਜਾਂਦੇ।’

ਇੱਥੇ ਵਰਨਣਯੋਗ ਹੈ ਕਿ ਸੰਜੇ ਦੱਤ ਦੇ ਪਿਤਾ ਸੁਨੀਲ ਦੱਤ, ਮਾਂ ਨਰਗਿਸ ਦੱਤ ਤੇ ਭੈਣ ਪ੍ਰਿਆ ਦੱਤ ਸਦਾ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sanjay Dutt to join RSP Claims Maharashtra Minister