ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਉਤੇ ਫਿਲਮ ਬਣਾ ਰਹੇ ਨੇ ਸੰਜੇ ਲੀਲਾ ਭੰਸਾਲੀ, ਅੱਜ ਦਿਖੇਗੀ ਪਹਿਲੀ ਝਲਕ

PM ਮੋਦੀ ਉਤੇ ਫਿਲਮ ਬਣਾ ਰਹੇ ਨੇ ਸੰਜੇ ਲੀਲਾ ਭੰਸਾਲੀ, ਅੱਜ ਦਿਖੇਗੀ ਪਹਿਲੀ ਝਲਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ 17 ਸਤੰਬਰ ਨੂੰ 69ਵਾਂ ਜਨਮ ਦਿਨ ਹੈ। ਪ੍ਰਧਾਨ ਮੰਤਰੀ ਮੋਦੀ ਅੱਜ ਆਪਣਾ 69ਵਾਂ ਜਨਮ ਦਿਨ ਅਹਿਮਦਾਬਾਦ ਵਿਚ ਮਨਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਮੌਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। 

 

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਸੰਜੇ ਲੀਲਾ ਭੰਸਾਲੀ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਉਤੇ ਫਿਲਮ ਮਨ ਬੈਰਾਗੀ ਦਾ ਪੋਸਟਰ ਰਿਲੀਜ ਕਰਨ ਵਾਲੇ ਹਨ ਅਤੇ ਦਿਲਚਸਪ ਗੱਲ ਇਹ ਹੈ ਕਿ ਇਹ ਫਿਲਮ ਪ੍ਰਧਾਨ ਮੰਤਰੀ ਮੋਦੀ ਦੇ ਜੀਵਨ ਉਤੇ ਆਧਾਰਿਤ ਹੋਵੇਗੀ। ਇਸ ਫਿਲਮ ਦੇ ਪੋਸਟਰ ਨੂੰ ਹੋਰ ਕੋਈ ਨਹੀਂ ਸਗੋਂ ਸੁਪਰਸਟਾਰ ਪ੍ਰਭਾਸ ਰਿਲੀਜ ਕਰਨਗੇ।

 

‘ਮਨ ਬੈਰਾਗੀ’ ਇਕ ਘੰਟੇ ਦੀ ਵਿਸ਼ੇਸ਼ ਫਿਲਮ ਦਾ ਨਿਰਮਾਣ ਨਿਰਮਾਤਾ ਅਤੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਕਰਨ ਵਾਲੇ ਹਨ।

 

ਸੰਜੇ ਲੀਲਾ ਭੰਸਾਲੀ ਨੇ ਇਸ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਮੈਨੂੰ ਇਸ ਕਹਾਣੀ ਵਿਚ ਸਭ ਤੋਂ ਦਿਲਚਸਪ ਗੱਲ ਜੋ ਲੱਗੀ ਹੈ ਉਹ ਹੈ ਇਸਦੀ ਸਰਵ ਵਿਆਪੀ ਅਪੀਲ। ਕਹਾਣੀ ਉਤੇ ਬਹੁਤ ਚੰਗੀ ਤਰ੍ਹਾਂ ਨਾਲ ਖੋਜ ਕੀਤੀ ਗਈ ਹੈ ਅਤੇ ਇਕ ਨੌਜਵਾਨ ਵਿਅਕਤੀ ਦੇ ਤੌਰ ਉਤੇ ਸਾਡੇ ਪ੍ਰਧਾਨ ਮੰਤਰੀ ਦੇ ਜੀਵਨ ਵਿਚ ਆਉਣ ਵਾਲੇ ਮਹੱਤਵਪੂਰਨ ਮੋਡ ਨੇ ਵਾਸਤਵ ਵਿਚ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਮੈਂ ਮਹਿਸੂਸ ਕੀਤਾ ਕਿ ਇਹ ਇਕ ਅਜਿਹੀ ਕਹਾਣੀ ਹੈ ਜੋ ਅਨਸੁਨੀ ਹੈ ਅਤੇ ਇਸ ਨੂੰ ਦੱਸਣ ਦੀ ਜ਼ਰੂਰਤ ਹੈ।

 

ਫਿਲਮ ਦੇ ਲੇਖਕ ਅਤੇ ਡਾਇਰੈਕਟਰ ਸੰਜੇ ਤ੍ਰਿਪਾਠੀ ਹਨ। ਉਨ੍ਹਾਂ ਕਿਹਾ ਕਿ ਮੇਰੇ ਲਈ ਇਹ ਇਕ ਅਜਿਹੇ ਇਨਸਾਨ ਦੀ ਕਹਾਣੀ ਹੈ ਜੋ ਖੁਦ ਨੂੰ ਲੱਭਣ ਨਿਕਲਿਆ ਸੀ ਅਤੇ ਸਾਡੇ ਦੇਸ਼ ਦਾ ਸਭ ਤੋਂ ਵੱਡਾ ਆਗੂ ਬਣ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sanjay Leela Bhansali to make film on PM Modi