ਹਰਿਆਣਵੀ ਡਾਂਸਰ ਸਪਨਾ ਚੌਧਰੀ ਦਾ ਅਚਨਚੇਤ ਪ੍ਰੋਗਰਾਮ ਰੱਦ ਹੋ ਜਾਣ ਮਗਰੋਂ ਲਖਨਊ ਦੇ ਆਸ਼ੀਆਨਾ ਸਥਿਤ ਸਮ੍ਰੀਤੀ ਭਵਨ ਚ ਸ਼ਨਿੱਚਰਵਾਰ ਰਾਤ ਭਾਜੜ ਮੱਚ ਗਈ। ਪ੍ਰੋਗਰਾਮ ਰੱਦ ਹੋਣ ਕਾਰਨ ਗੁੱਸੇ ਨਾਲ ਭਰੇ ਸ਼ਰੋਤਿਆਂ ਨੇ ਸਟੇਜ ਤੇ ਪੱਥਰਬਾਜ਼ੀ ਕਰ ਦਿੱਤੀ ਜਿਸ ਦੌਰਾਨ ਤਿੰਨ ਔਰਤਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ। ਹਾਲਾਂਕਿ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਪਹਿਲਾਂ ਸਮਝਾਉਣ ਦੀ ਕੋਸਿ਼ਸ਼ ਕੀਤੀ ਪਰ ਗੱਲ ਬਣਦੀ ਨਾ ਵੇਖ ਭੀੜ ਤੇ ਡਾਂਗਾਂ ਫੇਰ ਦਿੱਤੀਆਂ ਜਿਸ ਤੋਂ ਬਾਅਦ ਜਾ ਕੇ ਭੀੜ ਕਾਬੂ ਕੀਤੀ ਜਾ ਸਕੀ। ਲਗਭਗ ਅੱਧੇ ਘੰਟੇ ਮਗਰੋਂ ਪ੍ਰੋਗਰਾਮ ਵਾਲਾ ਪੰਡਾਲ ਖਾਲੀ ਕਰਵਾਇਆ ਗਿਆ। ਇਸ ਦੌਰਾਨ ਪ੍ਰੋਗਰਾਮ ਪ੍ਰਬੰਧਕ ਮੌਕੇ ਤੋਂ ਫਰਾਰ ਹੋ ਗਏ ਸਨ।