ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਲੇਰ ਮਹਿੰਦੀ ਨਾਲ ਗੀਤ ਪਿੱਛੋਂ ਸਪਨਾ ਚੌਧਰੀ ਦੀ ਇਹ ਫ਼ੋਟੋ ਹੋਈ ਵਾਇਰਲ

ਦਲੇਰ ਮਹਿੰਦੀ ਨਾਲ ਗੀਤ ਪਿੱਛੋਂ ਸਪਨਾ ਚੌਧਰੀ ਦੀ ਇਹ ਫ਼ੋਟੋ ਹੋਈ ਵਾਇਰਲ

ਹਰਿਆਣਾ ਦੀ ਗਾਇਕਾ ਤੇ ਡਾਂਸਰ ਸਪਨਾ ਚੌਧਰੀ ਮੀਡੀਆ ਵਿੱਚ ਕਾਫ਼ੀ ਸੁਰਖ਼ੀਆਂ ’ਚ ਰਹਿੰਦੇ ਹਨ। ਪਿੱਛੇ ਜਿਹੇ ਉਨ੍ਹਾਂ ਦਾ ਤੇ ਪੰਜਾਬੀ ਗਾਇਕ ਦਲੇਰ ਮਹਿੰਦੀ ਦਾ ਗੀਤ ‘ਬਾਵਲੀ ਤਰੇੜ’ ਲਾਂਚ ਹੋਇਆ ਹੈ। ਉਸ ਨੇ ਯੂ–ਟਿਊਬ ਉੱਤੇ ਧਮਾਲਾਂ ਪਾਈਆਂ ਹੋਈਆਂ ਹਨ। ਉਸ ਨੂੰ ਕੁਝ ਹੀ ਦਿਨਾ ਵਿੱਚ ਲੱਖਾਂ ਦਰਸ਼ਕਾਂ ਨੇ ਵੇਖ ਕੇ ਪਸੰਦ ਕੀਤਾ ਹੈ।

 

 

ਇਸੇ ਦੌਰਾਨ ਸਪਨਾ ਚੌਧਰੀ ਦੀ ਇੱਕ ਤਸਵੀਰ ਵੀ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਕਾਫ਼ੀ ਗਲੈਮਰਸ ਲੱਗ ਰਹੇ ਹਨ। ਪਿੱਛੇ ਜਿਹੇ ‘ਹਰਿਆਣਾ ਕੀ ਛੋਰੀ’ ਸਪਨਾ ਚੌਧਰੀ ਨੇ ਉੱਤਰ–ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਮਨੋਜ ਤਿਵਾਰੀ ਲਈ ਰੋਡ ਸ਼ੋਅ ਵਿੱਚ ਵੀ ਭਾਗ ਲਿਆ ਸੀ ਤੇ ਲੋਕਾਂ ਤੋਂ ਬਾਕਾਇਦਾ ਵੋਟਾਂ ਵੀ ਮੰਗੀਆਂ ਸਨ। ਉੱਥੇ ਲੋਕ ਸਪਨਾ ਚੌਧਰੀ ਨੂੰ ਵੇਖਣ ਲਈ ਬੇਕਾਬੂ ਹੋ ਗਏ ਤੇ ਪੁਲਿਸ ਨੂੰ ਲਾਠੀਚਾਰਜ ਵੀ ਕਰਨਾ ਪਿਆ ਸੀ।

 

 

ਸਪਨਾ ਚੌਧਰੀ ਨੇ ਮਨੋਜ ਤਿਵਾਰੀ ਨਾਲ ਦਿੱਲੀ ਦੇ ਮਲਕਾਗੰਜ ਇਲਾਕੇ ਵਿੱਚ ਰੋਡ ਸ਼ੋਅ ਕੱਢਿਆ ਸੀ। ਪੁਲਿਸ ਨੂੰ ਖ਼ਾਸ ਤੌਰ ਉੱਤੇ ਦਖ਼ਲ ਦੇ ਕੇ ਸਪਨਾ ਚੌਧਰੀ ਨੂੰ ਦੂਜੀ ਕਾਰ ਰਾਹੀਂ ਉੱਥੋਂ ਸੁਰੱਖਿਅਤ ਬਾਹਰ ਕੱਢਣਾ ਪਿਆ ਕਿਉਂਕਿ ਲੋਕ ਉਨ੍ਹਾਂ ਨੂੰ ਵੇਖ ਕੇ ਬੇਕਾਬੂ ਹੋਣ ਲੱਗ ਪਏ ਸਨ। ਇਸ ਦੌਰਾਨ ਮਨੋਜ ਤਿਵਾਰੀ ਲੋਕਾਂ ਨੂੰ ਸ਼ਾਂਤ ਰਹਿਣ ਦੀਆਂ ਅਪੀਲਾਂ ਕਰਦੇ ਦਿਸੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sapna Chaudhary s photo gone viral after a song with Daler Mehndi