ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦੇ ਡਾਂਸ ਦੇ ਸਭ ਦਿਵਾਨੇ ਹਨ। ਉਨ੍ਹਾਂ ਦੇ ਡਾਂਸ ਨੂੰ ਦੇਖਕੇ ਕੋਈ ਵੀ ਖੁਦ ਨੂੰ ਡਾਂਸ ਕਰਨ ਤੋਂ ਨਹੀਂ ਰੋਕ ਸਕਦਾ ਅਤੇ ਹਾਲ ਹੀ `ਚ ਅਜਿਹਾ ਕੁਝ ਹੋਇਆ ਹੈ ਗਾਇਕ ਦਲੇਰ ਮਹਿੰਦੀ ਨਾਲ। ਦਰਅਸਲ, ਸਪਨਾ ਦਾ ਇਕ ਵੀਡੀਓ ਯੂਟਿਊਬ `ਤੇ ਛਾਇਆ ਹੋਇਆ ਹੈ। ਇਸ ਵੀਡੀਓ `ਚ ਸਪਨਾ ਆਪਣੇ ਮਸ਼ਹੂਰ ਗੀਤ ‘ਤੇਰੀ ਅੱਖਾਂ ਦਾ ਜੋ ਕਾਜਲ’ `ਤੇ ਡਾਂਸ ਕਰ ਰਹੀ ਹੈ। ਸਪਨਾ ਦੇ ਡਾਂਸ ਨੂੰ ਦੇਖਕੇ ਜਿੱਥੇ ਸਾਰੇ ਪ੍ਰਸੰਸਕ ਝੂਮ ਰਹੇ ਹਨ ਉਥੇ ਦਲੇਰ ਮਹਿੰਦੀ ਖੁਦ ਨੂੰ ਨਹੀਂ ਰੋਕ ਸਕੇ ਅਤੇ ਸਟੇਜ਼ `ਤੇ ਆ ਕੇ ਸਪਨਾ ਨਾਲ ਡਾਂਸ ਕਰਨ ਲਗਦੇ ਹਨ।
ਬਾਲੀਵੁਡ `ਚ ਐਂਟਰੀ ਲਵੇਗੀ ਸਪਨਾ
ਸਪਨਾ ਛੇਤੀ ਹੀ ਫਿਲਮ ‘ਦੋਸਤੀ ਦੇ ਸਾਈਡ ਇਫੈਕਟ’ ਨਾਲ ਬਾਲੀਵੁੱਡ ਡੇਬਊ ਕਰਨ ਵਾਲੀ ਹੈ। ਸਪਨਾ ਨੇ ਖੁਦ ਇਹ ਜਾਣਕਾਰੀ ਸੋਸ਼ਲ ਮੀਡੀਆ `ਤੇ ਦਿੱਤੀ ਸੀ। ਦਰਅਸਲ, ਉਨ੍ਹਾਂ ਇੰਸਟਾਗ੍ਰਾਮ `ਤੇ ਫਿਲਮ ਲਈ ਰਖੀ ਗਈ ਪ੍ਰੈਸ ਕਾਨਫਰੰਸ ਦੀਆਂ ਫੋਟੋਆਂ ਸ਼ਾਂਝੀਆਂ ਕੀਤੀਆਂ ਸਨ। ਸਪਨਾ ਨਾਲ ਫਿਲਮ `ਚ ਵਿਕਰਾਂਤ ਆਨੰਦ, ਟੀਵੀ ਐਕਟਰ ਜੁਬੈਰ ਖਾਨ ਅਤੇ ਅਦਾਕਾਰਾ ਅੰਜੂ ਜਾਧਵ ਮੁੱਖ ਭੂਮਿਕਾ `ਚ ਹਨ। ਫਿਲਮ ਦੇ ਡਾਇਰੈਕਟਰ ਹਾਦੀ ਅਲੀ ਹਨ।