ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਪੰਜਾਬੀ ਗਾਇਕ ਦਲੇਰ ਮਹਿੰਦੀ ਨਾਲ ਸਪਨਾ ਚੌਧਰੀ ਦਾ ਨਵਾਂ ਗੀਤ ਰਿਲੀਜ਼

ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਅਤੇ ਸਪਨਾ ਚੌਧਰੀ ਦਾ ਕਾਫੀ ਸਮੇਂ ਤੋਂ ਉਡੀਕਿਆ ਜਾ ਰਿਹਾ ਗੀਤ ‘ਬਾਵਲੀ ਟਰੇੜ’ ਅੱਜ ਰਿਲੀਜ਼ ਹੋ ਗਿਆ ਹੈ। ਗੀਤ ਚ ਦਲੇਰ ਨੇ ਜਿੱਥੇ ਆਪਣੀ ਆਵਾਜ਼ ਦਾ ਜਾਦੂ ਦਿਖਾਇਆ, ਉੱਥੇ ਹੀ ਸਪਨਾ ਚੌਧਰੀ ਨੇ ਆਪਣੀ ਅਦਾਵਾਂ ਦੇ ਖੂਬ ਜਲਵੇ ਦਿਖਾਏ। ਗੀਤ ਚ ਸਪਨਾ ਚੌਧਰੀ ਦੀਆਂ ਆਦਾਵਾਂ ਬੇਹਦ ਦਿਲਕਸ਼ ਹਨ।

 

‘ਬਾਵਲੀ ਟਰੇੜ’ ਗੀਤ ਦੀ ਪਹਿਲੀ ਲਾਈਨ ਪੰਜਾਬੀ ਭਾਸ਼ਾ ਚ ਹੈ। ਇਸ ਤੋਂ ਬਾਅਦ ਪੂਰਾ ਗੀਤ ਹਰਿਆਣਵੀ ਭਾਸ਼ਾ ਚ ਹੈ। ਸਪਨਾ ਦੇ ਫ਼ੈਂਜ਼ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ। ਸਪਨਾ ਨੇ ਇਸ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ। ਸਪਨਾ ਚੌਧਰੀ ਨੇ ਲਿਖਿਆ, ਮੈਂ ਬਹੁਤ-ਬਹੁਤ ਉਤਸ਼ਾਹਤ ਹਾਂ ਇਹ ਗੱਲ ਸਾਂਝੀ ਕਰਨ ਲਈ ਕਿ ਮੇਰਾ ਗੀਤ ਬਾਵਲੀ ਤਰੇੜ ਤੁਹਾਡੇ ਸਭ ਲਈ ਯੂ-ਟਿਯੂਬ ’ਤੇ ਹੁਣ ਮੌਜੂਦ ਹਨ।

 

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਸਪਨਾ ਚੌਧਰੀ ਕਾਂਗਰਸ ਚ ਸ਼ਾਮਲ ਹੋ ਗਈ ਹਨ ਪਰ ਸਪਨਾ ਨੇ ਇਸ ਖ਼ਬਰ ਨੂੰ ਗਲਤ ਦਸਿਆ। ਸਪਨਾ ਨੇ ਕਿਹਾ ਸੀ ਕਿ ਉਹ ਕਾਂਗਰਸ ਚ ਸ਼ਾਮਲ ਨਹੀਂ ਹੋਈ ਹਨ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਨਾਲ ਮੇਰੀਆਂ ਤਸਵੀਰਾਂ ਪੁਰਾਣੀਆਂ ਹਨ। ਇਸ ਤੋਂ ਇਲਾਵਾ ਸਪਨਾ ਚੌਧਰੀ ਨੇ ਇਹ ਵੀ ਕਿਹਾ ਸੀ ਕਿ ਉਹ ਕਿਸੇ ਦੀ ਪਾਰਟੀ ਲਈ ਪ੍ਰਚਾਰ ਨਹੀਂ ਕਰਨਗੀ।

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sapna choudhary song bawli tared with daler mehndi release