ਆਪਣੀਆਂ ਅਦਾਵਾਂ ਅਤੇ ਡਾਂਸ ਨਾਲ ਸਭ ਨੂੰ ਆਪਣਾ ਫੈਨ ਬਣਾਉਣ ਵਾਲੀ ਸਪਨਾ ਚੋਧਰੀ ਨੇ ਹਾਲ ਹੀ ਅਨੂਪ ਜਲੋਟਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਪਨਾ ਚੋਧਰੀ ਨੇ ਅਨੂਪ ਜਲੋਟਾ ਅਤੇ ਜਸਲੀਨ ਮਠਾੜੂ ਦੇ ਰਿਸ਼ਤਿਆਂ ਬਾਰੇ ਕਿਹਾ ਕਿ ਪਹਿਲਾਂ ਤਾਂ ਅਨੂਪ ਜਲੋਟਾ ਨੇ ਜਸਲੀਨ ਨਾਲ ਬਿੱਗਬਾਸ ਦੇ ਘਰ ਚ ਰੱਜ ਕੇ ਮਜ਼ੇ ਲਏ। ਹੁਣ ਬਾਹਰ ਆ ਕੇ ਕਹਿ ਰਹੇ ਹਨ ਕਿ ਜਸਲੀਨ ਮੇਰੀ ਧੀ ਵਰਗੀ ਹੈ ਅਤੇ ਉਸਦਾ ਕੰਨਿਆਦਾਨ ਕਰਾਂਗਾ। ਸ਼ਰਮ ਆਉਣੀ ਚਾਹੀਦੀ ਹੈ।
ਸਪਨਾ ਨੇ ਕਿਹਾ, ਜਦੋਂ ਰਿਸ਼ਤਾ ਸੀਗਾ ਹੀ ਨਹੀਂ ਤਾਂ ਫਿਰ ਜਦੋਂ ਬਿੱਗਬਾਸ ਦੇ ਘਰ ਚ ਇਸ ਰਿਸ਼ਤੇ ਤੇ ਸਵਾਲ ਚੁੱਕੇ ਜਾ ਰਹੇ ਸਨ ਤਾਂ ਉਹ ਚੁੱਪ ਕਿਉਂ ਸਨ, ਉਦੋਂ ਅਨੂਪ ਜਲੋਟਾ ਨੇ ਕਿਉਂ ਖੁੱਲ੍ਹ ਕੇ ਨਹੀਂ ਕਿਹਾ ਕਿ ਅਸੀਂ ਦੋਵੇਂ ਰਿਲੇਸ਼ਨ ਚ ਨਹੀਂ ਹਨ। ਲੜਕੀ ਦੀ ਦਿੱਖ ਤਾਂ ਖਰਾਬ ਹੋ ਗਈ ਨਾ। ਭਾਰਤ ਚ ਰਹਿੰਦਿਆਂ ਅਜਿਹੇ ਰਿਸ਼ਤਿਆਂ ਦਾ ਮਜ਼ਾਕ ਉਡਾਉਂਦਿਆਂ ਹੋਇਆਂ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।
ਸਪਨਾ ਨੇ ਰੋਹ ਪ੍ਰਗਟਾਉਂਦਿਆਂ ਕਿਹਾ, ਪਿਆਰ ਕਿਸੇ ਵੀ ਉਮਰ ਚ ਹੋ ਸਕਦਾ ਹੈ ਪਰ ਅਨੂਪ ਜਲੋਟਾ ਨੇ ਤਾਂ ਉਸਦਾ ਮਤਲਬ ਹੀ ਬਦਲ ਦਿੱਤਾ ਹੈ। ਜਸਲੀਨ ਨਾਲ ਮਿਲ ਕੇ ਮੈਨੂੰ ਲੱਗਦਾ ਹੈ ਕਿ ਉਹ ਅਨੂਪ ਜਲੋਟਾ ਨੂੰ ਪਿਆਰ ਕਰਦੀ ਹੈ। ਜਸਲੀਨ ਵੱਲੋਂ ਮੈਨੂੰ ਰਿਸ਼ਤਾ ਜਮ੍ਹਾਂ ਵੀ ਜਾਅਲੀ ਨਹੀਂ ਲੱਗਿਆ। ਪਰ ਅਨੂਪ ਜਲੋਟਾ ਨੇ ਤਾਂ ਸਭ ਪੁੱਠਾ ਹੀ ਕਰ ਦਿੱਤਾ।
ਦੱਸਣਯੋਗ ਹੈ ਕਿ ਹਰਿਆਣੇ ਦੀ ਮਸ਼ਹੂਰ ਡਾਂਸਰ ਸਪਨਾ ਚੋਧਰੀ ਛੇਤੀ ਹੀ ਬਾਲੀਵੁੱਡ ਚ ਆਪਣੀ ਪਹਿਲੀ ਫਿ਼ਲਮ ਦੀ ਸ਼ੁਰੂਆਤ ਕਰਨ ਵਾਲੀ ਹਨ। ਫਿ਼ਲਮ ਦਾ ਨਾਂ ‘ਦੋਸਤੀ ਕੇ ਸਾਈਡ ਇਫੈਕਟ’ ਹੈ। ਸਪਨਾ ਨੇ ਖੁੱਦ ਇਹ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਸੀ। ਸਪਨਾ ਨਾਲ ਫਿਲਮ ਚ ਵਿਕਰਾਂਤ ਆਨੰਦ, ਟੀਵੀ ਅਦਾਕਾਰ ਜ਼ੁਬੇਰ ਖ਼ਾਨ ਅਤੇ ਅਦਾਕਾਰਾ ਅੰਜੂ ਜਾਧਵ ਮੁੱਖ ਕਿਰਦਾਰ ਚ ਹਨ। ਫਿ਼ਲਮ ਦੇ ਡਾਇਰੈਕਟਰ ਹਾਦੀ ਅਲੀ ਹਨ।