ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਪਨਾ ਚੌਧਰੀ ਨੇ ਸੋਸ਼ਲ ਮੀਡੀਆ ’ਤੇ ਪਾਏ ਵੀਡੀਓ, ਮਿੰਟਾਂ ’ਚ ਹੋਏ VIRAL

ਹਰਿਆਣਾ ਦੀ ਮਸ਼ਹੂਰ ਡਾਂਸਰ ਤੋਂ ਅਦਾਕਾਰਾ ਬਣੀ ਸਪਨਾ ਚੌਧਰੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਚ ਬਣੀ ਰਹਿੰਦੀ ਹਨ। ਉਨ੍ਹਾਂ ਦੇ ਫ਼ੈਂਜ਼ ਵੀ ਉਨ੍ਹਾਂ ਬਾਰੇ ਤਰੋ ਤਾਜ਼ਾ ਜਾਣਕਾਰੀ ਲੈਣ ਲਈ ਕਾਹਲੇ ਰਹਿੰਦੇ ਹਨ ਕਿ ਸਪਨਾ ਚੌਧਰੀ ਨੇ ਅੱਜ ਕੀ ਨਵਾਂ ਕੰਮ ਕੀਤਾ ਹੈ।

 

ਸੋਸ਼ਲ ਮੀਡੀਆ ਤੇ ਹਮੇਸ਼ਾ ਹੀ ਸਰਗਰਮ ਰਹਿਣ ਵਾਲੀ ਸਪਨਾ ਚੌਧਰੀ ਨੇ ਹੁਣ ਹਾਲ ਹੀ ਚ ਸਪਨਾ ਨੇ ਆਪਣੇ 2 ਵੀਡੀਓ ਸਾਂਝੇ ਕੀਤੇ ਹਨ ਜਿਨ੍ਹਾਂ ਚ 2 ਗੀਤਾਂ ’ਤੇ ਸਪਨਾ ਨੇ ਲਿਪਸਿੰਗ ਕੀਤੀ ਹੈ। ਵੀਡੀਓ ਚ ਸਪਨਾ ਦੇ ਚਿਹਰੇ ਦੇ ਭਾਵ ਕਮਾਲ ਦੇ ਹਨ। ਜਿਸ ਕਾਰਨ ਫ਼ੈਂਜ਼ ਵਾਰ–ਵਾਰ ਇਨ੍ਹਾਂ ਵੀਡੀਓ ਨੂੰ ਦੇਖ ਰਹੇ ਹਨ।

 

ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਸਪਨਾ ਚੌਧਰੀ ਕਾਂਗਰਸ ਚ ਸ਼ਾਮਲ ਹੋਣ ਵਾਲੀ ਹਨ ਪਰ ਸਪਨਾ ਨੇ ਇਸ ਖ਼ਬਰ ਨੂੰ ਗਲਤ ਦਸਿਆ। ਸਪਨਾ ਚੌਧਰੀ ਨੇ ਕਿਹਾ ਕਿ ਸੀ ਕਿ ਮੈਂ ਕਾਂਗਰਸ ਚ ਨਹੀਂ ਸ਼ਾਮਲ ਹੋਈ ਹਾਂ। ਉਨ੍ਹਾਂ ਕਿਹ ਕਿ ਸੀ ਕਿ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਮੇਰੀ ਤਸਵੀਰਾਂ ਪੁਰਾਣੀਆਂ ਹਨ। ਇਸ ਤੋਂ ਇਲਾਵਾ ਸਪਨਾ ਚੌਧਰੀ ਨੇ ਇਹ ਵੀ ਬਿਆਨ ਦਿੱਤਾ ਸੀ ਕਿ ਉਹ ਕਿਸੇ ਵੀ ਪਾਰਟੀ ਲਈ ਪ੍ਰਚਾਰ ਨਹੀਂ ਕਰਨਗੀ।

 

ਦੱਸ ਦੇਈਏ ਕਿ ਬਿੱਗਬਾਸ ਤੋਂ ਆਉਣ ਮਗਰੋਂ ਸਪਨਾ ਚੌਧਰੀ ਕਾਫੀ ਮਸ਼ਹੂਰ ਹੋ ਗਈ ਹਨ। ਇਸ ਦੇ ਨਾਲ ਹੀ ਹੁਣ ਉਨ੍ਹਾਂ ਦੀ ਖੂਬਸੂਰਤੀ ਅਤੇ ਦਿੱਖ ਚ ਕਾਫੀ ਬਦਲਾਅ ਆਇਆ ਹੈ। ਅੱਜ ਕੱਲ੍ਹ ਉਹ ਟਿੱਕਟਕਾ ਐਪ ਦੁਆਰਾ ਕਈ ਮਜ਼ਾਕੀਆ ਵੀਡੀਓਜ਼ ਵੀ ਬਣਾਉਂਦੀ ਹਨ।

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sapna choudhary this video viral on social media