ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਕਸ ਆਫ਼ਿਸ ਕਲੈਕਸ਼ਨ: ਪਹਿਲੇ ਦਿਨ ਕੇਦਾਰਨਾਥ ਨੇ ਕਮਾਏ ਇੰਨੇ ਕਰੋੜ

ਬਾਕਸ ਆਫਿਸ ਕਲੈਕਸ਼ਨ: ਪਹਿਲੇ ਦਿਨ ਕੇਦਾਰਨਾਥ ਨੇ ਕਮਾਏ ਇੰਨੇ ਕਰੋੜ

ਅਭਿਸ਼ੇਕ ਕਪੂਰ ਦੁਆਰਾ ਨਿਰਦੇਸਿਤ, 'ਕੇਦਾਰਨਾਥ' ਰਿਲੀਜ਼ ਹੋ ਗਈ ਹੈ. ਇਸ ਫ਼ਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਤੇ ਸਾਰਾ ਅਲੀ ਖ਼ਾਨ ਮੁੱਖ ਭੂਮਿਕਾ ਵਿਚ ਹਨ। ਇਸ ਫਿਲਮ ਦੇ ਜ਼ਰੀਏ, ਸਾਰਾ ਅਲੀ ਖਾਨ ਨੇ ਬਾਲੀਵੁੱਡ ਵਿੱਚ ਐਂਟਰੀ ਮਾਰੀ ਹੈ। ਫਿਲਮ 'ਚ ਸਾਰਾ ਦੇ ਕੰਮ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਹੁਣ ਫਿਲਮ ਦੇ ਪਹਿਲੇ ਦਿਨ ਦੀ ਕਮਾਈ ਦਾ ਵੇਰਵਾ ਵੀ ਸਾਹਮਣੇ ਆ ਗਿਆ ਹੈ। ਵਪਾਰ ਵਿਸ਼ਲੇਸ਼ਕ ਤਰੁਣ ਆਦਰਸ਼ ਦੀ ਰਿਪੋਰਟ ਅਨੁਸਾਰ, ਪਹਿਲੇ ਦਿਨ ਫਿਲਮ ਨੇ 7.25 ਕਰੋੜ ਰੁਪਏ ਕਮਾਏ।

 

ਪਹਿਲੇ ਦਿਨ ਫਿਲਮ ਦੀ ਕਮਾਈ ਚੰਗੀ ਰਹੀ।

 

ਸੈਫ ਨੇ ਨਹੀਂ ਵੇਖੀ ਕੇਦਾਰਨਾਥ

 

ਦਰਅਸਲ, ਬਾਲੀਵੁੱਡ ਹੰਗਾਮਾ ਦੀ ਰਿਪੋਰਟ ਅਨੁਸਾਰ, "ਸੈਫ ਨੇ ਸਾਰਾ ਦੀ ਫ਼ਿਲਮ ਅਜੇ ਨਹੀਂ ਦੇਖੀ ਹੈ। ਫ਼ਿਲਮ ਦੇ ਨਿਰਦੇਸ਼ਕ ਅਭਿਸ਼ੇਕ ਕਪੂਰ ਨੇ ਸੈਫ ਨੂੰ ਫਿਲਮ ਦੇਖਣ ਲਈ ਸੱਦਾ ਦਿੱਤਾ ਸੀ। ਅੰਮ੍ਰਿਤਾ ਸਿੰਘ ਤਾਂ ਆਪਣੀ ਬੇਟੀ ਦੀ ਫ਼ਿਲਮ ਦੇਖਣ ਆਈ।

 

ਇਹ ਹੈ ਕਾਰਨ

 

ਰਿਪੋਰਟਾਂ ਅਨੁਸਾਰ ਸੈਫ ਨੇ ਫ਼ਿਲਮ ਨੂੰ ਨਹੀਂ ਦੇਖਿਆ ਹੈ ਕਿਉਂਕਿ ਉਹ ਧੀ ਦੀ ਫਿਲਮ ਬਾਰੇ ਚਿੰਤਤ ਹਨ। ਹਾਲ ਹੀ ਵਿੱਚ ਜਦੋਂ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, "ਹਾਂ, ਮੈਂ ਅਜੇ ਫ਼ਿਲਮ ਨਹੀਂ ਦੇਖੀ, ਪਰ ਮੈਂ ਛੇਤੀ ਹੀ ਵੇਖਣ ਜਾ ਰਿਹਾ ਹਾਂ।"

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sara ali khan and sushant singh starrer kedarnath first day box office collection