ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਫ-ਕਰੀਨਾ ਦੇ ਵਿਆਹ ਦੀ ਖ਼ਬਰ ਸੁਣ ਇਹ ਕੰਮ ਕਰਨ ਲੱਗੀ ਸੀ ਅੰਮ੍ਰਿਤਾ ਸਿੰਘ, ਬੇਟੀ ਸਾਰਾ ਨੇ ਖੋਲ੍ਹੀ ਪੋਲ

ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਅਤੇ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖ਼ਾਨ ਨੇ ਅਭਿਸ਼ੇਕ ਕਪੂਰ ਦੀ ਫ਼ਿਲਮ 'ਕੇਦਾਰਨਾਥ' ਤੋਂ ਸੁਸ਼ਾਂਤ ਸਿੰਘ ਰਾਜਪੂਤ ਨਾਲ ਬਾਲੀਵੁੱਡ ਦੀ ਸ਼ੁਰੂਆਤ ਕੀਤੀ ਸੀ।  ਫ਼ਿਲਮ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਤੋਂ ਬਾਅਦ, ਉਸ ਨੇ ਸਿੰਬਾ ਵਿੱਚ ਰਣਵੀਰ ਸਿੰਘ ਨਾਲ ਰੋਮਾਂਸ ਕੀਤਾ, ਜੋ ਇਕ ਬਲਾਕਬਸਟਰ ਸਾਬਤ ਹੋਇਆ। ਫ਼ਿਲਮ ਅਭਿਨੇਤਰੀ ਨੂੰ ਆਈਫਾ 2019 ਐਵਾਰਡਾਂ ਵਿੱਚ ਸਰਬੋਤਮ ਡੈਬਿਊਟੈਂਟ ਐਵਾਰਡ ਵੀ ਮਿਲਿਆ ਸੀ।

 

ਆਖ਼ਰਕਾਰ, ਹੁਣ ਸਾਰਾ ਅਲੀ ਖ਼ਾਨ ਹਾਲ ਹੀ ਵਿੱਚ ‘ਹੈਲੋ’ ਮੈਗਜ਼ੀਨ ਦੇ ਕਵਰ ਪੇਜ ‘ਤੇ ਨਜ਼ਰ ਆਈ। ਇਸ ਕਵਰ ਪੇਜ 'ਤੇ ਉਹ ਆਪਣੇ ਭਰਾ ਇਬਰਾਹਿਮ ਅਲੀ ਖ਼ਾਨ ਦੇ ਨਾਲ ਨਜ਼ਰ ਆਈ। ਇਸ ਦੇ ਨਾਲ, ਇਬਰਾਹਿਮ ਦਾ ਮੈਗਜ਼ੀਨ ਡੈਬਿਊ ਹੋਇਆ। ਸਾਰਾ ਅਤੇ ਇਬਰਾਹਿਮ ਦੇ ਫ਼ੋਟੋਸ਼ੂਟ ਦੀਆਂ ਵੀਡੀਓ ਅਤੇ ਫ਼ੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ। ਇਸ ਦੌਰਾਨ ਸਾਰਾ ਨੇ ਮੈਗਜ਼ੀਨ ਨੂੰ ਆਪਣਾ ਇੰਟਰਵਿਊ ਦਿੱਤਾ।

 

 

 

ਇਸ ਇੰਟਰਵਿਊ ਦੌਰਾਨ, ਸਾਰਾ ਨੇ ਭੈਣਾਂ-ਭਰਾਵਾਂ, ਆਪਣੇ ਕੰਮ ਅਤੇ ਉਸ ਦੀਆਂ ਨਿੱਜੀ ਚੀਜ਼ਾਂ ਨੂੰ ਲੈ ਕੇ ਖੁਲਾਸਾ ਕੀਤਾ। ਸਾਰਾ ਨੇ ਦੱਸਿਆ ਕਿ ਜਦੋਂ ਉਸ ਦੇ ਪਿਤਾ ਸੈਫ ਅਲੀ ਖ਼ਾਨ ਨੇ ਅਭਿਨੇਤਰੀ ਕਰੀਨਾ ਨਾਲ ਵਿਆਹ ਕਰਨ ਦੀ ਯੋਜਨਾ ਬਣਾਈ ਸੀ ਉਦੋਂ ਉਸ ਦੀ ਸਾਬਕਾ ਪਤਨੀ ਯਾਨੀ ਸਾਰਾ ਦੀ ਮਾਂ ਅੰਮ੍ਰਿਤਾ ਦਾ ਰਿਐਕਸ਼ਨ ਕੀ ਸੀ।

 

ਸਾਰਾ ਨੇ ਕਿਹਾ ਕਿ ਜਦੋਂ ਮੇਰੇ ਪਿਤਾ ਕਰੀਨਾ ਨਾਲ ਵਿਆਹ ਕਰਨ ਜਾ ਰਹੇ ਸਨ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੈਂ ਆਪਣੀ ਮਾਂ ਦੇ ਨਾਲ ਲਾਕਰ ਕੋਲ ਗਈ ਅਤੇ ਉੱਥੋਂ ਗਹਿਣੇ ਕੱਢਣ ਲੱਗੀ। ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਮੈਨੂੰ ਕਿਹੜਾ ਝੁਮਕਾ ਪਹਿਨਣਾ ਚਾਹੀਦਾ ਹੈ। 

 

ਸਾਰਾ ਨੇ ਅੱਗੇ ਦੱਸਿਆ ਕਿ ਮੇਰੀ ਮਾਂ ਨੇ ਫੈਸ਼ਨ ਡਿਜ਼ਾਈਨਰ ਸੰਦੀਪ ਅਤੇ ਆਬੂ ਨੂੰ ਘਰ ਬੁਲਾਇਆ, ਕਿਉਂਕਿ ਮਾਂ (ਅੰਮ੍ਰਿਤਾ) ਚਾਹੁੰਦੀ ਸੀ ਕਿ ਮੈਂ ਉਸ ਵਿਆਹ ਵਿੱਚ ਸਭ ਤੋਂ ਖੂਬਸੂਰਤ ਅਤੇ ਸਭ ਤੋਂ ਸੁੰਦਰ ਲਹਿੰਗਾ ਪਾਵਾਂ। ਸਾਰਾ ਨੇ ਦੱਸਿਆ ਕਿ ਉਸ ਦੀ ਮਾਂ ਵੀ ਇਸ ਵਿਆਹ ਤੋਂ ਬਹੁਤ ਉਤਸ਼ਾਹਤ ਸੀ।

 


 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sara ali khan Reveals How Her Mother Amrita Singh Reacted to Saif Ali Khan-Kareena Kapoor Wedding after appeared on the cover of Magazine