ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਰਾ ਅਲੀ ਖ਼ਾਨ ਭਰਾ ਇਬਰਾਹਿਮ ਨਾਲ ਲੰਦਨ 'ਚ ਮਨਾ ਰਹੀ ਹੈ ਛੁੱਟੀਆਂ, ਫ਼ੋਟੋ ਅਤੇ ਵੀਡੀਓ ਵਾਇਰਲ

ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ (Sara Ali Khan) ਹੁਣੇ ਹੀ 'ਲਵ ਆਜ ਕੱਲ 2' (Love Aaj Kal 2) ਦੀ ਸ਼ੂਟਿੰਗ ਤੋਂ ਬਾਅਦ ਮੁੰਬਈ ਪਰਤੀ ਹੈ। ਜਿਹੇ ਵਿੱਚ ਕੰਮ ਤੋਂ ਬਾਅਦ ਹੋਲੀਡੇ ਉੱਤੇ ਜਾਣਾ ਤਾਂ ਬਣਦਾ ਹੈ।

ਕਾਰਤਿਕ ਆਯਾਨ (Kartik Aaryan) ਨਾਲ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਸਾਰਾ ਅਲੀ ਖ਼ਾਨ ਆਪਣੇ ਭਰਾ ਇਬਰਾਹੀਮ ਅਲੀ ਖ਼ਾਨ (Ibrahim Ali Khan) ਅਤੇ ਮਾਂ ਅੰਮ੍ਰਿਤਾ ਸਿੰਘ (Amrita Singh) ਨਾਲ ਲੰਦਨ (London) ਵਿੱਚ ਛੁੱਟੀਆਂ ਮਨਾ ਰਹੀ ਹੈ ਜਿਸ ਦੇ ਚੱਲਦਿਆਂ ਉਹ ਸੋਸ਼ਲ ਮੀਡੀਆ ਉੱਤੇ ਕਈ ਤਸਵੀਰਾਂ ਅਤੇ ਵੀਡੀਓ ਸਾਂਝਾ ਕਰ ਰਹੀ ਹੈ।

 

 

 

 


ਵੀਡੀਓ ਅਤੇ ਤਸਵੀਰਾਂ ਨੂੰ ਵੇਖਦੇ ਹੋਏ, ਇਹ ਲੱਗ ਰਿਹਾ ਹੈ ਕਿ ਭਰਾ ਇਬਰਾਹੀਮ ਨਾਲ ਉਸ ਦਾ ਰਿਸ਼ਤਾ ਕਾਫੀ ਚੰਗਾ ਹੈ।

 

 

 

 

ਦੱਸਣਯੋਗ ਹੈ ਕਿ ਸਾਰਾ ਅਲੀ ਖ਼ਾਨ ਦੇ ਪਿਤਾ ਸੈਫ਼ ਅਲੀ ਖ਼ਾਨ  (Saif Ali Khan) ਵੀ ਲੰਦਨ ਵਿੱਚ ਆਪਣੀ ਫ਼ਿਲਮ 'ਜਵਾਨੀ ਜਾਨੇਮਨ' ਦੀ ਸ਼ੂਟਿੰਗ ਕਰ ਰਹੇ ਹਨ। ਇਸੇ ਦੇ ਚਲਦਿਆਂ ਕਰੀਨਾ ਕਪੂਰ ਖ਼ਾਨ ਅਤੇ ਤੈਮੂਰ ਅਲੀ ਖ਼ਾਨ ਕਈ ਵਾਰ ਸੈੱਟ 'ਤੇ ਨਜ਼ਰ ਆਉਂਦੇ ਹਨ ਜਿਨ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sara Ali Khan: share special bond with brother Ibrahim Ali Khan: photo clicked by Amrita Singh: videos viral