ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਾਦਰਸ ਡੇ’ ’ਤੇ ਸਾਰਾ ਅਲੀ ਖ਼ਾਨ ਨੇ ਸੈਫ ਨਾਲ ਸਾਂਝੀ ਕੀਤੀ ਭਾਵੁਕ ਤਸਵੀਰ

ਪੂਰੀ ਦੁਨੀਆ ਚ ਅੱਜ ਐਤਵਾਰ 16 ਜੂਨ ਨੂੰ ਫ਼ਾਦਰਸ ਡੇ (ਪਿਤਾ ਨੂੰ ਸਮਰਪਤ ਆਲਮੀ ਦਿਨ) ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਚ ਵੀ ਅੱਜ ਦੇ ਇਸ ਖਾਸ ਦਿਨ ਨੂੰ ਸਿਤਾਰੇ ਆਪੋ ਆਪਣੇ ਢੰਗ ਨਾਲ ਬੇਹਦ ਖਾਸ ਬਣਾ ਰਹੇ ਹਨ। ਆਦਾਕਾਰਾ ਸਾਰਾ ਅਲੀ ਖ਼ਾਨ ਨੇ ਵੀ ਇਸ ਖਾਸ ਮੌਕੇ ਨੂੰ ਆਪਣਾ ਪਿਤਾ ਸੈਫ਼ ਅਲੀ ਖ਼ਾਨ ਨੂੰ ਸਮਰਪਤ ਕੀਤਾ ਹੈ।

 

ਸਾਰਾ ਅਲੀ ਖ਼ਾਨ ਨੇ ਸੋਸ਼ਲ ਮੀਡੀਆ ਤੇ ਆਪਣੇ ਪਿਤਾ ਸੈਫ਼ ਨਾਲ ਕਈ ਪੁਰਾਣੀਆਂ ਤਸਵੀਰਾਂ ਸਾਂਝੀ ਕੀਤੀਆਂ ਹਨ। ਸਾਰਾ ਨੇ ਇਹ ਤਸਵੀਰ ਸਾਂਝੀ ਕਰਦਿਆਂ ਲਿਖਿਆ, ਹਮੇਸ਼ਾ ਮੇਰੇ ਸਾਥ ਰਹਿਣ ਲਈ ਧੰਨਵਾਦ, ਮੇਰੀ ਛੁੱਟੀਆਂ ਤੇ ਮੇਰੇ ਪਾਰਟਰ ਹੋਣ ਲਈ, ਮੈਨੂੰ ਪੜਾਉਣ ਲਈ, ਮੈਨੂੰ ਮੇਰੇ ਪਹਿਲੇ ਮੀਂਹ ਅਤੇ ਬਰਫ ਦਿਖਾਉਣ ਲਈ, ਮੈਨੂੰ ਸਿਖਾਉਣ ਲਈ ਕਿ ਸਪੈਗਟੀ ਕਿਵੇਂ ਖਾਏਦੀ ਹੈ ਅਤੇ ਹਮੇਸ਼ਾ ਸਬਰ ਰੱਖਣ ਲਈ। ਪਿਆਰ ਅਤੇ ਦਿਆਲੂ!'

 

ਇਨ੍ਹਾਂ ਬਲੈਕ ਐਂਡ ਵਾਈਟ ਤਸਵੀਰਾਂ ਚ ਧੀ-ਪਿਓ ਦਾ ਪਿਆਰ ਅਤੇ ਤਾਲਮੇਲ ਦੇਖਣ ਨੂੰ ਮਿਲ ਰਿਹਾ ਹੈ। ਸਾਰਾ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਉਹ ਅੱਜ ਕੱਲ੍ਹ ਫ਼ਿਲਮਕਾਰ ਇਮਤਿਆਜ਼ ਅਲੀ ਦੀ ਫ਼ਿਲਮ ਚ ਕੰਮ ਕਰ ਰਹੀ ਹਨ। ਇਸ ਚ ਕਾਰਤਿਕ ਆਰਿਅਨ ਨਾਲ ਉਹ ਨਜ਼ਰ ਆਉਣਗੀ। ਇਹ ਫ਼ਿਲਮ ਲਵ ਆਜ ਕੱਲ੍ਹ ਦਾ ਅਗਲਾ ਭਾਗ ਹੈ।

 

ਇਸ ਤੋਂ ਇਲਾਵਾ ਸਾਰਾ ਕੁਲੀ ਨੰਬਰ 1 ਦੀ ਰੀਮੇਕ ਚ ਨਜ਼ਰ ਆਉਣਗੀ। ਇਸ ਨੂੰ ਅਦਾਕਾਰ ਵਰੁਣ ਧਵਨ ਦੇ ਪਿਤਾ ਡੇਵਿਡ ਧਵਨ ਬਣਾ ਰਹੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਬੈਂਕਾਕ ਚ ਹੋਵੇਗੀ।

 

 

 

 

 

 

 

 

 

 

 
 
 
 
 
 
 
 
 
 
 
 
 

Sprinkling some fairy dust with @tbz1864 🧚🏻‍♀️👑✨💫

A post shared by Sara Ali Khan (@saraalikhan95) on

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sara ali khan shares picture with father saif ali khan with this sweet message