ਹਾਲ ਹੀ ਚ ‘ਕਾਫੀ ਵਿਦ ਕਰਣ ਸੀਜ਼ਨ-6 ਦਾ ਨਵਾਂ ਵੀਡੀਓ ਪ੍ਰੋਮੋ ਸਾਹਮਣੇ ਆਇਆ ਹੈ। ਜਿਸ ਵਿਚ ਸੈਫ ਅਲੀ ਖ਼ਾਨ ਅਤੇ ਉਨ੍ਹਾਂ ਦੀ ਧੀ ਸਾਰਾ ਅਲੀ ਖ਼ਾਨ ਨਜ਼ਰ ਆਏ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਦੋਵੇਂ ਪਿਓ-ਧੀ ਕਿਸੇ ਟਾਕ ਸ਼ੋਅ ਚ ਇਸ ਤਰ੍ਹਾਂ ਨਜ਼ਰ ਆਉਣਗੇ। ਸ਼ੋਅ ਚ ਦੋਨਾਂ ਕਈ ਦਿਲਚਸਪ ਖੁਲਾਸੇ ਕਰਨ ਵਾਲੇ ਹਨ। ਖਾਸ ਗੱਲ ਇਹ ਹੈ ਕਿ ਸਾਰਾ ਨੇ ਕਰਣ ਜੌਹਰ ਦੇ ਇੱਕ ਸਵਾਲ ਚ ਇਹ ਖੁਲਾਸਾ ਕੀਤਾ ਹੈ ਕਿ ਉਹ ਰਣਬੀਰ ਕਪੂਰ ਨਾਲ ਵਿਆਹੁਣਾ ਚਾਹੁੰਦੀ ਹੈ।
ਸਾਰਾ ਅਲੀ ਖਾ਼ਨ ਦਾ ਇਹ ਬਿਆਨ ਇਸ ਲਈ ਸੁਰਖੀਆਂ ਚ ਆ ਗਿਆ ਕਿਉਂਕਿ ਰਣਬੀਰ ਕਪੂਰ ਉਨ੍ਹਾਂ ਦੀ ਮਤਰੇਈ ਮਾਂ ਕਰੀਨਾ ਕਪੂਰ ਦੇ ਭਰਾ ਹਨ। ਪਿਤਾ ਸੈਫ ਅਲੀ ਖ਼ਾਨ ਅਤੇ ਸ਼ੋਅ ਦੇ ਹੋਸਟ ਕਰਣ ਜੌਹਰ ਵੀ ਸਾਰਾ ਅਲੀ ਦੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਏ। ਉਂਝ, ਇਸ ਪੂਰੇ ਮਾਮਲੇ ਚ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਾਰਾ ਦੇ ਇਸ ਬਿਆਨ ਨੂੰ ਸੁਣ ਕੇ ਰਣਬੀਰ ਦੀ ਗਰਲਫ੍ਰੈਂਡ ਆਲਿਆ ਭੱਟ ਕੀ ਜਵਾਬ ਦਿੰਦੀ ਹੈ।
ਸਾਰਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਕਾਰਤਿਕ ਆਰਿਅਨ (ਫਿ਼ਲਮ ਸੋਨੂੰ ਕੇ ਟੀਟੂ ਦੀ ਸਵੀਟੀ ਦੇ ਅਦਾਕਾਰ) ਨੂੰ ਡੇਟ ਕਰਨਾ ਚਾਹੁੰਦੀ ਹਨ। ਇਸ ਪ੍ਰੋਮੋ ਚ ਸੈਫ਼ ਅਲੀ ਖ਼ਾਨ ਅਤੇ ਸਾਰਾ ਅਲੀ ਖਾ਼ਨ ਦੀ ਮਜ਼ੇਦਾਰ ਗੱਲਾਂ ਦੇਖਣ ਨੂੰ ਮਿਲੀਆਂ ਹਨ।
#SaifAliKhan breaking #DadStereotypes in style. #KoffeeWithKaran #KoffeeWithSaif #KoffeeWithSara pic.twitter.com/nFU84C0Q0U
— Star World (@StarWorldIndia) November 11, 2018