ਟੀਵੀ ਦੇ ਮਸ਼ਹੂਰ ਕਾਮੇਡੀ ਸ਼ੋਅ ਭਾਬੀ ਜੀ ਘਰ ਪਰ ਹੈਂ ਦੀ ਅਨੀਤਾ ਭਾਬੀ ਮਤਲਬ ਸੋਮਿਆ ਟੰਡਨ ਅੱਜ ਕੱਲ੍ਹ ਮਦਰਹੁਡ ਪੀਰੀਅਡ ਦਾ ਆਨੰਦ ਮਾਣ ਰਹੇ ਹਨ। ਸੋਮਿਆ 4 ਜਨਵਰੀ 2019 ਨੂੰ ਮਾਂ ਬਣੀ ਸਨ। ਉਨ੍ਹਾਂ ਨੇ ਬੇਟੇ ਦਾ ਨਾਂ ਮੀਰਾਨ ਰਖਿਆ ਹੈ।
ਸੋਮਿਆ ਅੱਜ ਕੱਲ੍ਹ ਮੈਟਰਨੀਟੀ ਛੁੱਟੀਆਂ ਤੇ ਹਨ ਤੇ ਦਰਸ਼ਕਾਂ ਨੂੰ ਉਡੀਕ ਹੈ ਕਿ ਉਹ ਸ਼ੋਅ ਚ ਕਦੋਂ ਵਾਪਸੀ ਕਰਨਗੇ। ਉਨ੍ਹਾਂ ਦੀ ਵਾਪਸੀ ਨੂੰ ਲੈ ਕੇ ਨਵੀਂ ਜਾਣਕਾਰੀ ਆਈ ਹੈ।
ਸੋਮਿਆ ਮਾਂ ਬਣਨ ਮਗਰੋਂ ਹੁਣ ਮੁੜ ਤੋਂ ਖੁੱਦ ਨੂੰ ਫਿੱਟ ਰੱਖਣ ਲਈ ਕਸਰਤ ਕਰ ਰਹੀ ਹਨ। ਕਸਰਤ ਕਰਨ ਲਈ ਉਨ੍ਹਾਂ ਆਪਣੇ ਘਰ ਚ ਹੀ ਰੋਜ਼ਾਨਾ ਪਸੀਨਾ ਬਹਾ ਰਹੀ ਹਨ। ਜਿਸ ਦਾ ਵੀਡੀਓ ਉਨ੍ਹਾਂ ਨੇ ਆਪਣੇ ਇੰਸਟ੍ਰਾਗ੍ਰਾਮ ਤੇ ਵੀ ਪਾਇਆ ਹੈ। ਉਹ ਇਸ ਵੀਡੀਓ ਰਾਹੀਂ ਮਾਂ ਬਣਨ ਮਗਰੋਂ ਹੋਰਨਾਂ ਮਹਿਲਾਵਾਂ ਨੂੰ ਤੰਦਰੁਸ ਦੇਣ ਦਾ ਵੀ ਸੰਦੇਸ਼ ਦੇ ਰਹੀ ਹਨ।
.