ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਅਰਪੋਰਟ ਉਤੇ ਸੁਰੱਖਿਆ ਕਰਮੀ ਨੇ ਦੀਪਿਕਾ ਪਾਦੁਕੋਣ ਤੋਂ ਮੰਗੀ ਆਈਡੀ, ਜਾਣੋ ਫਿਰ ਕੀ ਹੋਇਆ

ਏਅਰਪੋਰਟ ਉਤੇ ਸੁਰੱਖਿਆ ਨੇ ਦੀਪਿਕਾ ਪਾਦੁਕੋਣ ਤੋਂ ਮੰਗੀ ਆਈਡੀ, ਜਾਣੋ ਫਿਰ ਕੀ ਹੋਇਆ

ਦੀਪਿਕਾ ਪਾਦੁਕੋਣ ਜਿੰਨੀ ਚੰਗੀ ਅਦਾਕਾਰਾ ਹੈ ਉਨੀ ਹੀ ਚੰਗੀ ਇਨਸਾਨ ਵੀ ਹੈ। ਹੁਣ ਦੀਪਿਕਾ ਦਾ ਇਕ ਵੀਡੀਓ ਤੇਜੀ ਨਾਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਦਰਅਸਲ, ਇਸ ਵੀਡੀਓ ਵਿਚ ਦੀਪਿਕਾ ਏਅਰਪੋਰਟ ਉਤੇ ਜਾ ਰਹੀ ਸੀ, ਪ੍ਰੰਤੂ ਉਦੋਂ ਇਕ ਸੁਰੱਖਿਆ ਕਰਮੀ ਨੇ ਉਨ੍ਹਾਂ ਤੋਂ ਪਹਿਚਾਣ ਪਤਰ ਮੰਗਿਆ। ਸੁਰੱਖਿਆ ਕਰਮੀ ਵੱਲੋਂ ਪਹਿਚਾਣ ਪੱਤਰ ਮੰਗਣ ਦਾ ਅਹਿਸਾਸ ਹੋਣ ਉਤੇ ਅੱਗੇ ਵਧ ਚੁੱਕੀ ਦੀਪਿਕਾ ਪਿੱਛੇ ਦੇਖਕੇ ਕਹਿੰਦੀ ਹੈ, ‘ਚਾਹੀਏ?’ ਇਸ ਦੇ ਬਾਅਦ ਅਭਿਨੇਤਰੀ ਨੇ ਤੁਰੰਤ ਆਪਣੇ ਬੈਗ ਵਿਚੋਂ ਪਹਿਚਾਣ ਪੱਤਰ ਕੱਢਕੇ ਸੁਰੱਖਿਆ ਕਰਮਚਾਰੀ ਨੂੰ ਦਿਖਾਇਆ।

 

ਦੀਪਿਕਾ ਦੇ ਇਸ ਵੀਡੀਓ ਨੂੰ ਦੇਖਕੇ ਸਾਰੇ ਉਨ੍ਹਾਂ ਦੀ ਅਤੇ ਸੁਰੱਖਿਆ ਕਰਮਚਾਰੀ ਦੀ ਤਾਰੀਫ ਕਰ ਰਹੇ ਹਨ ਕਿਉਂਕਿ ਸੁਰੱਖਿਆ ਕਰਮੀ ਨੇ ਆਪਣੀ ਡਿਊਟੀ ਕੀਤੀ ਅਤੇ ਦੀਪਿਕਾ ਨੇ ਆਪਣਾ ਫਰਜ਼ ਨਿਭਾਇਆ।

 

 
 
 
 
 
 
 
 
 
 
 
 
 

Thy shall always obey rules 👍 #deepikapadukone

A post shared by Viral Bhayani (@viralbhayani) on

 

ਦੀਪਿਕਾ ਦੀ ਪ੍ਰੋਫੇਸ਼ਨਲ ਲਾਈਫ ਦੀ ਗੱਲ ਕਰੇ ਤਾਂ ਛੇਤੀ ਹੀ ਉਨ੍ਹਾਂ ਦੀ ਫਿਲਮ ‘ਛਪਾਕ’ ਆਉਣ ਵਾਲੀ ਹੈ। ਇਸ ਫਿਲਮ ਵਿਚ ਉਹ ਤੇਜਾਬ ਪੀੜਤ ਲਕਸ਼ਮੀ ਅਗਰਵਾਲ ਦਾ ਕਿਰਦਾਰ ਨਿਭਾਅ ਰਹੀ ਹੈ। ਫਿਲਮ ਵਿਚ ਦੀਪਿਕਾ ਨਾਲ ਵਿਕਰਾਂਤ ਮੈਸੀ ਮੁੱਖ ਰੋਲ ਵਿਚ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:security ask deepika padukone for id at airport video viral