ਫਿਲਮ 'ਵੀਰੇ ਦੀ ਵੇਡਿੰਗ' ਦੀ ਰਿਲੀਜ਼ ਤੋਂ ਬਾਅਦ ਕਰੀਨਾ ਕਪੂਰ ਆਪਣੇ ਪਤੀ ਸੈਫ ਅਲੀ ਖ਼ਾਨ ਅਤੇ ਬੇਟੇ ਤੈਮੂਰ ਅਲੀ ਖਾਨ ਨਾਲ ਲੰਡਨ 'ਚ ਛੁੱਟੀਆਂ ਮਨਾਉਣ ਗਏ ਹਨ. ਪਰ ਇਸ ਦੌਰਾਨ ਪਤੀ - ਪਤਨੀ ਦੋਹਾਂ ਦੀਆਂ ਤਸਵੀਰਾਂ ਵਾਈਰਲ ਹੋ ਰਹੀਆਂ ਹਨ. ਜੋ ਕਿ ਕਾਫ਼ੀ ਰੋਮਾਂਟਿਕ ਫੋਟੋਆਂ ਹਨ.
ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ. ਰਿਪੋਰਟਾਂ ਦੇ ਅਨੁਸਾਰ ਇਸ ਫੋਟੋਸ਼ੂਟ ਦੀ ਕੋਈ ਤਿਆਰੀ ਨਹੀਂ ਸੀ ਕੀਤੀ ਗਈ. ਫੋਟੋਆਂ ਕਰੀਨਾ ਦੇ ਫੈਨ ਕਲੱਬ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਹਨ. ਹਾਲਾਂਕਿ ਇਹ ਜਾਣਕਾਰੀ ਨਹੀਂ ਮਿਲੀ ਕਿ ਇਹ ਫੋਟੋਸ਼ੂਟ ਕਿਸ ਲਈ ਕੀਤਾ ਗਿਆ.
ਵੇਖੋ ਫੋਟੋਜ਼
(ਫੋਟੋ ਕ੍ਰੈਡਿਟ: ਕਰੀਨਾ ਕਪੂਰ ਫੈਨ ਕਲੱਬ)
(ਫੋਟੋ ਕ੍ਰੈਡਿਟ: ਕਰੀਨਾ ਕਪੂਰ ਫੈਨ ਕਲੱਬ)
(ਫੋਟੋ ਕ੍ਰੈਡਿਟ: ਕਰੀਨਾ ਕਪੂਰ ਫੈਨ ਕਲੱਬ)
(ਫੋਟੋ ਕ੍ਰੈਡਿਟ: ਕਰੀਨਾ ਕਪੂਰ ਫੈਨ ਕਲੱਬ)
ਕਰੀਨਾ ਨੇ ਪੁੱਤਰ ਤੈਮੂਰ ਲਈ ਲਿਆ ਵੱਡਾ ਫੈਸਲਾ
ਮੀਡੀਆ ਰਿਪੋਰਟਾਂ ਅਨੁਸਾਰ ਕਰੀਨਾ ਨੇ ਪੁੱਤਰ ਤੈਮੂਰ ਲਈ ਵੱਡਾ ਫੈਸਲਾ ਲਿਆ ਹੈ. ਕਰੀਨਾ ਹੁਣ 2019 'ਚ ਅਗਲੀ ਫਿਲਮ ਸ਼ੁਰੂ ਕਰੇਗੀ. ਕਰੀਨਾ ਨੇ ਕੁਝ ਦਿਨ ਪਹਿਲਾਂ ਕਿਹਾ ਸੀ, "ਮੈਂ ਫਿਲਮਾਂ ਕਰਨਾ ਜਾਰੀ ਰੱਖਾਂਗੀ, ਪਰ ਹੁਣ ਇਕ ਸਮੇਂ ਸਿਰਫ ਇਕ ਫਿਲਮ ਕਰਾਂਗੀ. ਮੇਰੇ ਪਤੀ ਇੱਕ ਵਪਾਰੀ ਨਹੀਂ ਹਨ ਜੋ ਸ਼ਾਮ 6 ਵਜੇ ਘਰ ਵਾਪਸ ਆ ਜਾਣਗੇ. ਉਹ ਇੱਕ ਅਭਿਨੇਤਾ ਵੀ ਹਨ ਅਤੇ ਸਾਨੂੰ ਦੋਹਾਂ ਨੂੰ ਤੈਮੂਰ ਲਈ ਸਮੇਂ ਦਾ ਸੰਤੁਲਨ ਰੱਖਣਾ ਪੈਂਦਾ ਹੈ. ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ ਹੁਣ ਅਸੀਂ ਦੋਵੇਂ ਸਾਲ 'ਚ 1-1 ਫਿਲਮ ਕਰਾਂਗੇ.
ਕਰੀਨਾ ਨੇ ਕਿਹਾ, "ਮੈਂ ਵੀਰੈ ਦ ਵੇਡਿੰਗ ਪੂਰੀ ਕਰ ਲਈ ਹੈ ਅਤੇ ਹੁਣ ਸੈਫ਼ ਨਵਦੀਪ ਸਿੰਘ ਦੀ ਫ਼ਿਲਮ ਕਰ ਰਹੀ ਹਾਂ. ਉਸ ਤੋਂ ਬਾਅਦ ਮੈਂ ਆਪਣੀ ਫਿਲਮ 'ਤੇ ਕੰਮ ਕਰਨਾ ਸ਼ੁਰੂ ਕਰ ਦਿਆਂਗੀ. ਮੈਂ ਆਪਣੀ ਫਿਲਮ ਜਨਵਰੀ ਵਿਚ ਸ਼ੁਰੂ ਕਰਾਂਗੀ. '