ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਬਾਨਾ ਆਜ਼ਮੀ ਸਣੇ ਬਾਲੀਵੁੱਡ ਸਿਤਾਰਿਆਂ ਨੇ ਸ਼ੌਕਤ ਆਜ਼ਮੀ ਨੂੰ ਕਿਹਾ ਅਲਵਿਦਾ, ਫ਼ੋਟੋ

ਬਾਲੀਵੁੱਡ ਅਭਿਨੇਤਰੀ ਸ਼ਬਾਨਾ ਆਜ਼ਮੀ ਦੀ ਮਾਂ ਅਤੇ ਮਸ਼ਹੂਰ ਉਰਦੂ ਕਵੀ ਕੈਫੀ ਆਜ਼ਮੀ ਦੀ ਪਤਨੀ ਸ਼ੌਕਤ ਆਜ਼ਮੀ ਦਾ ਦਿਹਾਂਤ ਹੋ ਗਿਆ ਹੈ। ਉਹ 90 ਸਾਲਾਂ ਦੀ ਸੀ। ਉਸ ਦੀ ਸ਼ੁੱਕਰਵਾਰ ਸ਼ਾਮ ਨੂੰ ਜੁਹੂ ਸਥਿਤ ਆਪਣੇ ਘਰ 'ਤੇ ਮੌਤ ਹੋ ਗਈ। ਸ਼ੌਕਤ ਲੰਬੇ ਸਮੇਂ ਤੋਂ ਬਿਮਾਰ ਸੀ ਅਤੇ ਆਪਣੀ ਬੇਟੀ ਸ਼ਬਾਨਾ ਦੀਆਂ ਬਾਹਾਂ ਵਿੱਚ ਆਖ਼ਰੀ ਸਾਹ ਲਿਆ।

 

 

 
 
 
 
 
 
 
 
 
 
 
 
 

Actor and mom of #shabanaazmi #shaukatkaifi last journey #rip 🙏

A post shared by Viral Bhayani (@viralbhayani) on

 

 

ਆਖ਼ਰੀ ਵਿਦਾਈ ਦੀਆਂ ਫ਼ੋਟੋਆਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਬਾਲੀਵੁੱਡ ਹਸਤੀਆਂ ਜੂਹੁ ਦੇ ਬੰਗਲੇ ਪਹੁੰਚੀਆਂ।

 

ਸ਼ੌਕਤ ਕੈਫੀ ਨੇ ਪਤੀ ਦੇ ਨਾਲ ਮਿਲ ਕੇ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਆਈਪੀਟੀਏ), ਪ੍ਰਗਤੀਸ਼ੀਲ ਐਸੋਸੀਏਸ਼ਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੱਭਿਆਚਾਰਕ ਵਿੰਗ ਲਈ ਲੰਬੇ ਸਮੇਂ ਤੱਕ ਕੰਮ ਕੀਤਾ। 

 

ਸ਼ੌਕਤ ਅਤੇ ਕੈਫੀ ਦੀ ਪ੍ਰੇਮ ਕਹਾਣੀ ਅਤੇ ਉਸ ਦੀਆਂ ਯਾਦਾਂ ਦੀ ਕਿਤਾਬ 'ਕੈਫੀ ਐਂਡ ਮੈਂ' ਬਹੁਤ ਮਸ਼ਹੂਰ ਹੈ। ਬੇਟੀ ਸ਼ਬਾਨਾ ਨੇ ਆਪਣੇ ਪਤੀ ਜਾਵੇਦ ਅਖ਼ਤਰ ਨਾਲ ਮਿਲ ਕੇ ਇਸ ਦਾ ਥਿਏਟਰਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਮੰਚਨ ਕੀਤਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shabana Azmi Bollywood Celebs Bid Adieu To Shaukat Azmi