ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਕਾਰਾ ਸ਼ਬਾਨਾ ਆਜ਼ਮੀ ਦੀ ਹਸਪਤਾਲ ਤੋਂ ਛੁੱਟੀ, ਘਰੇ ਪੁੱਜ ਫੋਟੋ ਕੀਤੀ ਸ਼ੇਅਰ

ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਨ੍ਹਾਂ ਨੇ ਖੁਦ ਇਸ ਬਾਰੇ ਜਾਣਕਾਰੀ ਦਿੱਤੀ ਹੈ। ਸ਼ਬਾਨਾ ਨੇ ਟਵੀਟ ਕੀਤਾ, ਮੇਰੇ ਸਿਹਤ ਦੀ ਬਿਹਤਰੀ ਲਈ ਅਰਦਾਸ ਕਰਨ ਵਾਲਿਆਂ ਦਾ ਧੰਨਵਾਦ। ਹੁਣ ਮੈਂ ਵਾਪਸ ਆ ਗਈ ਹਾਂ।' ਸ਼ਬਾਨਾ ਨੇ ਚੰਗੀ ਦੇਖਭਾਲ ਲਈ ਦਿੱਗਜ਼ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਪਤਨੀ ਟੀਨਾ ਅੰਬਾਨੀ ਅਤੇ ਕੋਕੀਲਾਬੇਨ ਅੰਬਾਨੀ ਹਸਪਤਾਲ ਦਾ ਧੰਨਵਾਦ ਕੀਤਾ।

 

 

 

 

ਤੁਹਾਨੂੰ ਦੱਸ ਦਈਏ ਕਿ ਉਹ 18 ਜਨਵਰੀ ਨੂੰ ਇੱਕ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਸੀ। ਤਕਰੀਬਨ 2 ਹਫਤਿਆਂ ਲਈ ਹਸਪਤਾਲ ਵਿੱਚ ਦਾਖ਼ਲ ਹੋਣ ਤੋਂ ਬਾਅਦ, ਉਹ ਘਰ ਵਾਪਸ ਆ ਗਈ। 

 

ਹਾਦਸੇ ਤੋਂ ਬਾਅਦ, ਉਸ ਨੂੰ ਮਹਾਤਮਾ ਗਾਂਧੀ ਮਿਸ਼ਨ ਮੈਡੀਕਲ ਕਾਲਜ ਅਤੇ ਹਸਪਤਾਲ, ਕਮੋਠੇ, ਨਵੀਂ ਮੁੰਬਈ ਲਿਜਾਇਆ ਗਿਆ। ਫਿਰ ਉਸ ਨੂੰ ਅੰਧੇਰੀ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ (ਕੇਡੀਏਐਚ) ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
 

ਟੀਨਾ ਅੰਬਾਨੀ ਬਾਲੀਵੁੱਡ ਦੀ ਸਾਬਕਾ ਅਭਿਨੇਤਰੀ ਅਤੇ ਮੁੰਬਈ ਸਥਿਤ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੀ ਚੇਅਰਪਰਸਨ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shabana Azmi discharged from hospital after road accident