ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਬਾਨਾ ਆਜ਼ਮੀ ਦੀ ਹਾਲਤ ਸਥਿਰ, PM ਮੋਦੀ ਵੱਲੋਂ ਛੇਤੀ ਸਿਹਤਯਾਬੀ ਦੀ ਕਾਮਨਾ

ਸ਼ਬਾਨਾ ਆਜ਼ਮੀ ਦੀ ਹਾਲਤ ਸਥਿਰ, PM ਮੋਦੀ ਵੱਲੋਂ ਛੇਤੀ ਸਿਹਤਯਾਬੀ ਦੀ ਕਾਮਨਾ

ਮੁੰਬਈ–ਪੁਣੇ ਐਕਸਪ੍ਰੈੱਸ–ਵੇਅ ਉੱਤੇ ਸਨਿੱਚਰਵਾਰ ਨੂੰ ਹੋਏ ਕਾਰ ਹਾਦਸੇ ’ਚ ਫ਼ਿਲਮ ਅਦਾਕਾਰਾ ਸ਼ਬਾਨਾ ਆਜ਼ਮੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਨਵੀਂ ਮੁੰਬਈ ਦੇ ਕਮੋਠੇ ਸਥਿਤ ਮਹਾਤਮਾ ਗਾਂਧੀ ਮਿਸ਼ਨ ਮੈਡੀਕਲ ਕਾਲਜ ਤੇ ਹਸਪਤਾਲ ਲਿਜਾਂਦਾ ਗਿਆ। ਬਾਅਦ ’ਚ ਉਨ੍ਹਾਂ ਨੂੰ ਅੰਧੇਰੀ (ਮੁੰਬਈ) ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ’ਚ ਤਬਦੀਲ ਕਰ ਦਿੱਤਾ ਗਿਆ।

 

 

ਮੈਡੀਕਲ ਜਾਂਚ ਤੋਂ ਬਾਅਦ ਕੋਕਿਲਾਬੇਨ ਧੀਰੂ ਭਾਈ ਅੰਬਾਨੀ ਹਸਪਤਾਲ ਦੇ ਐਗਜ਼ੀਕਿਊਟਿਵ ਡਾਇਰੈਕਟਰ ਤੇ CEO ਨੇ ਦੱਸਿਆ ਕਿ ਸ਼ਬਾਨਾ ਆਜ਼ਮੀ ਦੀ ਤਬੀਅਤ ਵਿੱਚ ਸੁਧਾਰ ਹੈ ਤੇ ਉਹ ਹਾਲੇ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਉਨ੍ਹਾਂ ਦੀ ਹਾਲਤ ਸਥਿਰ ਹੈ। ਇਸ ਤੋਂ ਪਹਿਲਾਂ ਸ਼ਬਾਨਾ ਆਜ਼ਮੀ ਨੂੰ MGM ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ; ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ ਸੀ।

 

 

ਹਸਪਤਾਲ ਦੇ ਮੈਡੀਕਲ ਸੁਪਰਇੰਟੈਂਡੈਂਟ (ਲੈਫ਼ਟੀਨੈਂਟ) ਕੇਆਰ ਸਲਗੋਤਰਾ ਨੇ ਦੱਸਿਆ ਕਿ ਇੱਥੇ ਸ਼ਬਾਨਾ ਆਜ਼ਮੀ ਦਾ ਐਕਸ–ਰੇਅ, ਸੀਟੀ ਸਕੈਨ, ਅਲਟ੍ਰਾਸਾਊਂਡ ਤੇ ਹੋਰ ਟੈਸਟ ਕਰਵਾਏ ਗਏ। ਉਨ੍ਹਾਂ ਦੇ ਸਿਰ, ਗਰਦਨ, ਸਰਵਾਈਕਲ, ਰੀੜ੍ਹ ਦੀ ਹੱਡੀ, ਚਿਹਰਾ ਤੇ ਸੱਜੀ ਅੱਖ ਉੱਤੇ ਸੱਟਾਂ ਲੱਗੀਆਂ ਹਨ।

ਜਾਵੇਦ ਅਖ਼ਤਰ ਮੁੰਬਈ ਦੇ ਹਸਪਤਾਲ ਵਿੱਚ ਆਪਣੀ ਸ਼ਬਾਨਾ ਆਜ਼ਮੀ ਦੀ ਦੇਖਭਾਲ ਲਈ

 

ਡਾਕਟਰ ਨੇ ਦੱਸਿਆ ਕਿ ਉਹ ਹੋਸ਼ ’ਚ ਸਨ ਤੇ ਗੱਲਬਾਤ ਕਰ ਰਹੇ ਸਨ। ਚੇਤੇ ਰਹੇ ਕਿ ਸਨਿੱਚਰਵਾਰ ਸ਼ਾਮੀਂ ਲਗਭਗ 4:15 ਵਜੇ ਮੁੰਬਈ–ਪੁਣੇ ਐਕਸਪ੍ਰੈੱਸਵੇਅ ਉੱਤੇ ਸ਼ਬਾਨਾ ਆਜ਼ਮੀ ਦੀ ਕਾਰ ਇੱਕ ਟਰੱਕ ਨਾਲ ਜਾ ਟਕਰਾਈ ਸੀ। ਇਸ ਮਾਮਲੇ ’ਚ ਟਰੱਕ ਡਰਾਇਵਰ ਨੇ ਸ਼ਬਾਨਾ ਆਜ਼ਮੀ ਦੇ ਡਰਾਇਵਰ ਉੱਤੇ ਕੇਸ ਦਰਜ ਕੀਤਾ ਹੈ।

 

 

ਟਰੱਕ ਡਰਾਇਵਰ ਨੇ ਸ਼ਬਾਨਾ ਆਜ਼ਮੀ ਦੇ ਡਰਾਇਵਰ ਅਮਲੇਸ਼ ਕਾਮਤ ਵਿਰੁੱਧ ਖਾਲਾਪੁਰ ਥਾਣੇ ’ਚ ਕੇਸ ਦਰਜ ਕਰਵਾਇਆ ਹੈ। ਟਰੱਕ ਡਰਾਇਵਰ ਦਾ ਦੋਸ਼ ਹੈ ਕਿ ਸ਼ਬਾਨਾ ਦਾ ਡਰਾਇਵਰ ਆਪਣਾ ਵਾਹਨ ਬਹੁਤ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਉਸ ਨੇ ਟਰੱਕ ਨੂੰ ਪਿੱਛਿਓਂ ਟੱਕਰ ਮਾਰੀ ਸੀ ਤੇ ਉਸ ਦੀ ਲਾਪਰਵਾਹੀ ਕਾਰਨ ਹਾਦਸਾ ਹੋਇਆ।

 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਇੱਕ ਟਵੀਟ ਰਾਹੀਂ ਸ਼ਬਾਨਾ ਆਜ਼ਮੀ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shabana Azmi Stable PM Modi prays for her speedy recovery