ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹਿਦ ਮੁੜ ਬਣੇ ਪਿੳ, ਪਤਨੀ ਮੀਰਾ ਨੇ ਦਿੱਤਾ ਪੁੱਤਰ ਨੂੰ ਜਨਮ

ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਮੁੰਬਈ ਦੇ ਹਿੰਦੂਜਾ ਹਸਪਤਾਲ `ਚ ਬੁੱਧਵਾਰ ਦੇਰ ਰਾਤ ਪੁੱਤਰ ਨੂੰ ਜਨਮ ਦਿੱਤਾ ਹੈ। ਪੁੱਤਰ ਦੇ ਜਨਮ ਨਾਲ ਸ਼ਾਹਿਦ ਦੇ ਘਰ ਖੁਸ਼ੀਆਂ ਦਾ ਮਾਹੌਲ ਬਣ ਗਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਰਿਸਤੇਦਾਰਾਂ, ਪ੍ਰਸ਼ੰਸਕਾਂ, ਬਾਲੀਵੁੱਡ ਦੀਆਂ ਹਸਤੀਆਂ ਵਲੋਂ ਮੁਬਾਰਕਾਂ ਮਿਲਣੀਆਂ ਵੀ ਸ਼ੁਰੂ ਹੋ ਗਈਆਂ ਹਨ।

 

ਰਿਪੋਟਰਾਂ ਮੁਤਾਬਕ ਗਰਭਵਤੀ ਮੀਰਾ ਨੂੰ ਬੁੱਧਵਾਰ ਸ਼ਾਮ ਮੁੰਬਈ ਦੇ ਹਿੰਦੁਜਾ ਹਸਪਤਾਲ `ਚ ਡਿਲੀਵਰੀ ਲਈ ਦਾਖਲ ਕਰਵਾਇਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਮੀਰਾ ਅਤੇ ਉਸ ਦਾ ਪੁੱਤਰ ਦੋਵੇਂ ਹੀ ਸਿਹਤਮੰਦ ਤੇ ਠੀਕ ਹਨ।

 

ਦੱਸਣਯੋਗ ਹੈ ਕਿ ਦੋਵਾਂ ਦੀ ਪਹਿਲਾਂ ਤੋਂ ਇਕ ਬੇਟੀ ਵੀ ਹੈ, ਜਿਸ ਦਾ ਨਾਂ ਮੀਸ਼ਾ ਹੈ। ਮੀਸ਼ਾ ਦਾ ਜਨਮ 2016 `ਚ ਹੋਇਆ ਸੀ ਅਤੇ ਸ਼ਾਹਿਦ ਤੇ ਮੀਰਾ ਵਿਆਹ ਦੇ ਬੰਧਨ `ਚ 2015 ਨੂੰ ਬੱਝੇ ਸਨ।

 

ਜ਼ਿਕਰਯੋਗ ਹੈ ਕਿ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਨੂੰ ਮੁੰਬਈ `ਚ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਇੱਕਠੇ ਡਿਨਰ `ਤੇ ਸਪਾਟ ਕੀਤਾ ਗਿਆ ਸੀ।ਜਿੱਥੇ ਮੀਰਾ ਦੀ ਹਾਲਤ ਵਿਗੜ ਗਈ ਸੀ ਜਿਸ ਤੋਂ ਬਾਅਦ ਉਸਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ `ਚ ਦਾਖਲ ਕਰਵਾਇਆ ਗਿਆ ਸੀ।   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shahid again as pi wife Meera birth to a son