ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹਿਦ ਕਪੂਰ ਨੇ ਆਪਣੇ ਨਵਜੰਮੇ ਮੁੰਡੇ ਖਾਤਰ ਕੀਤਾ ਇਹ ਕੰਮ, ਪੜ੍ਹੋ

ਸ਼ਾਹਿਦ ਕਪੂਰ ਹਾਲ ਹੀ ਚ ਦੂਜੀ ਵਾਰ ਪਿਤਾ ਬਣੇ ਹਨ। ਉਨ੍ਹਾਂ ਦੀ ਪਤਨੀ ਮੀਰਾ ਨੇ 5 ਸਤੰਬਰ ਨੂੰ ਪੁੱਤਰ ਜੈਨ ਨੂੰ ਜਨਮ ਦਿੱਤਾ ਹੈ। ਸ਼ਾਹਿਦ ਪਹਿਲਾਂ ਤੋਂ ਹੀ ਬੇਟੇ ਦੇ ਪੈਦਾ ਹੋਣ ਸਬੰਧੀ ਤਿਆਰੀਆਂ ਚ ਰੁੱਝੇ ਹੋਏ ਸਨ। ਪਰ ਪਤਨੀ ਮੀਰਾ ਦੀ ਡਿਲੀਵਰੀ ਸਮੇਂ ਤੋਂ ਪਹਿਲਾਂ ਹੋਣ ਕਾਰਨ ਬੇਟੇ ਜੈਨ ਦਾ ਜਨਮ ਹੋ ਗਿਆ ਜਿਸ ਕਾਰਨ ਸ਼ਾਹਿਦ ਨੇ ਆਪਣੀ ਆਉਣ ਵਾਲੀ ਫਿਲਮ ‘ਬੱਤੀ ਗੁੱਲ ਮੀਟਰ ਚਾਲੂ’ ਦਾ ਪ੍ਰਚਾਰ ਵਿਚਕਾਰ ਹੀ ਛੱਡ ਦਿੱਤਾ ਹੈ।

 

 

ਦੱਸਣਯੋਗ ਹੈ ਕਿ ਸ਼ਾਹਿਦ ਦੀ ਇਹ ਫਿਲਮ 21 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਉਨ੍ਹਾਂ ਨੇ ਫਿਲਮ ਦੇ ਪ੍ਰਚਾਰ ਤੋਂ ਮਨਾ ਕਰ ਦਿੱਤਾ ਹੈ ਜਿਸ ਨੂੰ ਸ਼ਾਹਿਦ ਦੇ ਘਰ ਆਏ ਨੰਨੇ੍ਹ ਮਹਿਮਾਨ ਜੈਨ ਦੀ ਦੇਖਭਾਲ ਕਰਨ ਚ ਰੁੱਝੇ ਹੋਣਾ ਦੱਸਿਆ ਗਿਆ ਹੈ। ਹਾਲ ਹੀ ਉਨ੍ਹਾਂ ਨੂੰ ਇੱਕ ਟੀਵੀ ਰਿਆਲਟੀ ਸ਼ੋਅ ਚ ਵੀ ਆਪਣੀ ਇਸ ਫਿਲਮ ਦਾ ਪ੍ਰਚਾਰ ਕਰਨਾ ਸੀ ਪਰ ਉਨ੍ਹਾਂ ਨੇ ਇਸ ਸਮਾਗਮ ਤੋਂ ਵੀ ਨਾਂਹ ਕਰ ਦਿੱਤੀ।

 

 

ਸੂਤਰਾਂ ਮੁਤਾਬਕ ਸ਼ਾਹਿਦ ਆਪਣੀ ਪਤਨੀ ਮੀਰਾ, ਬੇਟੀ ਮੀਸ਼ਾ ਅਤੇ ਬੇਟੇ ਜੈਨ ਦਾ ਪੂਰਾ ਖਿਆਲ ਰੱਖਣਾ ਚਾਹੁੰਦੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਜ ਕੱਲ੍ਹ ਬੇਟੀ ਮੀਸ਼ਾ ਦੀ ਸਿਹਤ ਵੀ ਕੁੱਝ ਠੀਕ ਨਹੀਂ ਹੈ ਜਿਸ ਕਾਰਨ ਸ਼ਾਹਿਦ ਲਗਭਗ ਇੱਕ ਮਹੀਨੇ ਤੋਂ ਸੋਂ ਵੀ ਨਹੀਂ ਸਕੇ ਹਨ। ਸ਼ਾਹਿਦ ਦੀ ਹਾਲਤ ਅਤੇ ਜਿ਼ੰਮੇਦਾਰੀ ਨੂੰ ਦੇਖਦਿਆਂ ਫਿਲਮ ਦੀ ਟੀਮ ਨੇ ਵੀ ਉਨ੍ਹਾਂ ਨੂੰ ਫਿਲਮ ਦੇ ਪ੍ਰਚਾਰ ਕਰਨ ਤੋਂ ਛੁੱਟੀ ਦੇ ਦਿੱਤੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shahid Kapoor doing this for your newborn boy