ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Kabir Singh Box Office: 200 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਸਕਦੀ ਹੈ 'ਕਬੀਰ ਸਿੰਘ' 

7ਵੇਂ ਦਿਨ 'ਕਬੀਰ ਸਿੰਘ' ਦੀ ਕਮਾਈ ਦਾ ਗ੍ਰਾਫ ਹੋਇਆ ਹਾਈ

 

 


 

ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਤਾਜ਼ਾ ਰਿਲੀਜ਼ ਹੋਈ ਫ਼ਿਲਮ 'ਕਬੀਰ ਸਿੰਘ' ਬਾਕਸ ਆਫਿਸ 'ਤੇ ਸਾਰੇ ਰਿਕਾਰਡ ਤੋੜ ਰਹੀ ਹੈ। ਪਹਿਲੇ ਹੀ ਦਿਨ ਤੋਂ, ਇਹ ਫ਼ਿਲਮ ਇੱਕ ਤੂਫਾਨ ਵਾਂਗ ਵੱਧ ਰਹੀ ਹੈ ਅਤੇ ਤਾਬੜਤੋੜ ਅੰਕੜੇ ਦਰਜ ਕਰ ਰਹੀ ਹੈ।


ਫ਼ਿਲਮ ਨੇ ਸਿਰਫ਼ 6 ਦਿਨਾਂ ਵਿੱਚ 125.81 ਕਰੋੜ ਰੁਪਏ ਕਮਾਏ ਹਨ, ਜਿਸ ਤੋਂ ਬਾਅਦ ਵਪਾਰ ਮਾਹਰ ਇਸ ਤੋਂ 300 ਕਰੋੜ ਦਾ ਅੰਕੜਾ ਪਾਰ ਕਰਨ ਦੀ ਉਮੀਦ ਕਰ ਰਹੇ ਹਨ। ਹੁਣ ਫ਼ਿਲਮ ਦੀ 7ਵੇਂ ਦਿਨ ਦੀ ਕਮਾਈ ਸਾਹਮਣੇ ਆਈ ਹੈ। 


boxofficeindia.com ਅਨੁਸਾਰ, ਫ਼ਿਲਮ ਨੇ ਸੱਤਵੇਂ ਦਿਨ ਲਈ 13 ਕਰੋੜ ਰੁਪਏ ਕਮਾਏ ਹਨ। ਇਸ ਜ਼ਬਰਦਸਤ ਕਮਾਈ ਨਾਲ, ਫ਼ਿਲਮ ਨੇ ਇਸ ਹਫ਼ਤੇ ਵਿਚ 133 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਜੇ ਕਮਾਈ ਦਾ ਗ੍ਰਾਫ ਜਿਹਾ ਹੀ ਰਿਹਾ ਤਾਂ ਫ਼ਿਲਮ ਇਸ ਹਫ਼ਤੇ ਦੇ ਅੰਤ ਵਿੱਚ 200 ਕਰੋੜ ਦਾ ਅੰਕੜਾ ਪਾਰ ਕਰ ਸਕਦੀ ਹੈ।

 


ਸ਼ਾਹਿਦ ਕਪੂਰ ਦੀ 'ਕਬੀਰ ਸਿੰਘ' ਦੀ ਹੁਣ ਤੱਕ ਦੀ ਕਮਾਈ 

 

ਪਹਿਲੇ ਦਿਨ 20.21 ਕਰੋੜ ਰੁਪਏ, ਦੂਜੇ ਦਿਨ 23 ਕਰੋੜ ਰੁਪਏ,  ਤੀਜੇ ਦਿਨ 27.75 ਕਰੋੜ ਰੁਪਏ, ਚੌਥੇ ਦਿਨ 17 ਕਰੋੜ ਰੁਪਏ, ਪੰਜਵੇਂ ਦਿਨ 16.50 ਕਰੋੜ ਰੁਪਏ,  ਛੇਵੇਂ ਦਿਨ 15.75 ਕਰੋੜ ਰੁਪਏ ਕਮਾਏ ਸਨ। ਸੱਤਵੇਂ ਦਿਨ 13.25 ਕਰੋੜ ਰੁਪਏ ਕਮਾਏ।  ਹੁਣ ਤੱਕ ਕੁੱਲ ਕਮਾਈ - 133.25 ਕਰੋੜ ਹੋ ਗਈ ਹੈ। 

 

ਸ਼ਾਹਿਦ ਕਪੂਰ ਅਤੇ ਕਿਆਰਾ ਆਡਵਾਣੀ ਦੀ ਫ਼ਿਲਮ 'ਕਬੀਰ ਸਿੰਘ' ਸਾਊਥ ਦੀ ਸੁਪਰਹਿਟ ਫ਼ਿਲਮ 'ਅਰਜੁਨ ਰੈੱਡੀ' ਦੀ ਹਿੰਦੀ ਰੀਮੇਕ ਹੈ। ਹਿੰਦੀ ਵਿਚ ਨਿਰਦੇਸ਼ਤ ਇਹ ਫ਼ਿਲਮ ਸੰਦੀਪ ਰੈੱਡੀ ਵਾਂਗਾ ਨੇ ਹੀ ਨਿਰਦੇਸ਼ਤ ਕੀਤੀ ਹੈ। ਬਾਕਸ ਆਫਿਸ 'ਤੇ ਫ਼ਿਲਮ 'ਅਰਜੁਨ ਰੈੱਡੀ  ਨੇ 51 ਕਰੋੜ ਰੁਪਏ ਸੀ।  

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shahid Kapoor film Kabir Singh had an outstanding first week of over 133 crore on box office collection day 7