ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਸ਼ਾਹਿਦ ਦੀ ਪਤਨੀ ਮੀਰਾ ਮਿਨੀ ਸਕਰਟ ਪਾਉਣ ’ਤੇ ਹੋਈ ਟ੍ਰੋਲ

ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹਨ। ਉਹ ਅਕਸਰ ਆਪਣੀ ਨਿਜੀ ਜ਼ਿੰਦਗੀ ਨਾਲ ਜੁੜੀਆਂ ਫੋਟੋਆਂ ਅਤੇ ਵੀਡਿਓ ਸਾਂਝੀਆਂ ਕਰਦੀ ਰਹਿੰਦੀ ਹਨ। ਮੀਰਾ ਅਕਸਰ ਆਪਣੇ ਸਟਾਈਲ ਸਟੇਟਮੈਂਟ ਅਤੇ ਫੈਸ਼ਨ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹਨ ਪਰ ਇਸ ਵਾਰ ਮੀਰਾ ਆਪਣੇ ਸਟਾਈਲ ਨੂੰ ਲੈ ਕੇ ਕਾਫ਼ੀ ਟ੍ਰੋਲ ਹੋ ਰਹੀ ਹੈ। ਮੀਰਾ ਰਾਜਪੂਤ ਦੀ ਫੋਟੋ ਅਤੇ ਵੀਡੀਓ ਫੋਟੋਗ੍ਰਾਫਰ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤੀ ਹੈ।

 

ਦਰਅਸਲ, ਹਾਲ ਹੀ ਵਿੱਚ ਮੀਰਾ ਨੂੰ ਆਪਣੀ ਬੇਟੀ ਮੀਸ਼ਾ ਦੇ ਨਾਲ ਗ੍ਰਾਸਰੀ ਚ ਸ਼ਾਪਿੰਗ ਕਰਦਿਆਂ ਦੇਖਿਆ ਗਿਆ ਸੀ। ਇਸ ਦੌਰਾਨ ਮੀਰਾ ਹਮੇਸ਼ਾ ਦੀ ਤਰ੍ਹਾਂ ਹੈਰਾਨਕੁਨ ਲੁੱਕ 'ਚ ਨਜ਼ਰ ਆਈ। ਆਪਣੀ ਇਸ ਲੁੱਕ ਲਈ ਉਸਨੇ ਚਿੱਟੀ ਕਮੀਜ਼ ਦੇ ਨਾਲ ਪੀਲੇ ਰੰਗ ਦਾ ਮਿਨੀ ਸਕਰਟ ਪਾਈ ਹੋਈ ਸੀ। ਇਸ ਦੇ ਨਾਲ ਹੀ ਮੀਸ਼ਾ ਗ੍ਰੇ ਅਤੇ ਰੈਡ ਸਟ੍ਰਿਪਡ ਸਪੋਰਟੀ ਲੁੱਕ 'ਚ ਨਜ਼ਰ ਆਈ। ਮਾਂ-ਧੀ ਦੀ ਜੋੜੀ ਸ਼ੈਲੀ ਦੇ ਪੱਖੋਂ ਪਿਆਰੀ ਲੱਗ ਰਹੀ ਸੀ ਪਰ ਮੀਰਾ ਦੇ ਕੁਝ ਪ੍ਰਸ਼ੰਸਕਾਂ ਨੇ ਮੀਰਾ ਦੇ ਮਿਨੀ ਸਕਰਟ ਲੁੱਕ ਨੂੰ ਪਸੰਦ ਨਹੀਂ ਕੀਤਾ ਤੇ ਸੋਸ਼ਲ ਮੀਡੀਆ 'ਤੇ ਉਸ ਨੂੰ ਜ਼ਬਰਦਸਤ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

 

ਤੁਹਾਨੂੰ ਦੱਸ ਦੇਈਏ ਕਿ ਮੀਰਾ ਦਾ ਸਕਰਟ ਵੇਖਦਿਆਂ ਹੀ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਸੀ। ਇਕ ਵਿਅਕਤੀ ਨੇ ਕਿਹਾ- 'ਲੱਗਦਾ ਹੈ ਆਂਟੀ ਨੇ ਮੀਸ਼ਾ ਦਾ ਸਕਰਟ ਪਾਇਆ ਹੋਇਆ ਹੈ।' ਇਕ ਹੋਰ ਵਿਅਕਤੀ ਨੇ ਟਿੱਪਣੀ ਕੀਤੀ - 'ਉਸਦੇ ਬੱਚੇ ਨੇ ਇਸ ਤੋਂ ਵੱਡਾ ਕੱਪੜਾ ਪਾਇਆ ਹੈ।'

 

ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੀਰਾ ਨੂੰ ਕੱਪੜਿਆਂ ਕਾਰਨ ਟ੍ਰੋਲ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਮੀਰਾ ਆਪਣੇ ਲੁੱਕ ਅਤੇ ਅੰਦਾਜ਼ ਕਾਰਨ ਟ੍ਰੋਲ ਹੋ ਚੁੱਕੀ ਹੈ। ਮਹੱਤਵਪੂਰਣ ਗੱਲ ਇਹ ਹੈ ਕਿ 7 ਜੁਲਾਈ 2015 ਨੂੰ ਸ਼ਾਹਿਦ ਅਤੇ ਮੀਰਾ ਵਿਆਹ ਦੇ ਬੰਧਨ ਬੱਝੇ ਸਨ। ਸ਼ਾਹਿਦ ਅਤੇ ਮੀਰਾ ਦੀ ਜੋੜੀ ਸ਼ਾਨਦਾਰ ਹੈ।

 

 

 

 

 

 

 

 
 
 
 
 
 
 
 
 
 
 
 
 

#mirakapoor with daughter #mishakapoor snapped at #foodhall in khar today #viralbayani @viralbhayani

A post shared by Viral Bhayani (@viralbhayani) on

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shahid Kapoor wife Mira Rajput tolled on Wearing Mini Skirt with her baby misha