ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰ ਫ਼ਿਲਮ 'ਚ ਨਵਾਂ ਹੇਅਰ ਸਟਾਇਲ ਬਦਲਦੇ ਹਨ ਸ਼ਾਹਿਦ ਕਪੂਰ

ਬਾਲੀਵੁੱਡ ਦੇ ਚਾਕਲੇਟੀ ਅਦਾਕਾਰ ਸ਼ਾਹਿਦ ਕਪੂਰ ਆਪਣੀ ਹਰ ਫ਼ਿਲਮ 'ਚ ਨਵਾਂ ਹੇਅਰ ਸਟਾਈਲ ਬਦਲਦੇ ਹਨ। ਸ਼ਾਹਿਦ ਅੱਜ ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ 'ਕਬੀਰ ਸਿੰਘ' ਦੇ ਪ੍ਰਚਾਰ ਵਿੱਚ ਰੁੱਝੇ ਹੋਏ ਹਨ।

ਸ਼ਾਹਿਦ ਫਿਲਮ ਵਿੱਚ ਅਦਾਕਾਰਾ ਕਿਆਰਾ ਆਡਵਾਣੀ ਨਾਲ ਫ਼ਿਲਮ ਦੇ ਪ੍ਰਚਾਰ ਲਈ ' ਦੀ ਕਪਿਲ ਸ਼ਰਮਾ ਸ਼ੋਅ' ਵਿੱਚ ਗਏ ਸਨ। ਕਪਿਲ ਸ਼ਰਮਾ ਨੇ ਸ਼ਾਹਿਦ ਨੂੰ ਪੁੱਛਿਆ ਕਿ ਉਹ ਹਰ ਫ਼ਿਲਮ ਵਿੱਚ ਆਪਣਾ ਹੇਅਰ ਸਟਾਈਲ ਕਿਉਂ ਬਦਲਦੇ ਹਨ? ਜਵਾਬ ਵਿੱਚ ਸ਼ਾਹਿਦ ਨੇ ਕਿਹਾ ਕਿ ਇਕ ਵਾਰ ਮੇਰੇ ਪਿਤਾ ਪੰਕਜ ਕਪੂਰ ਨੇ ਮੈਨੂੰ ਸੁਝਾਅ ਦਿੱਤਾ ਸੀ ਕਿ ਮੈਨੂੰ ਹਰ ਫ਼ਿਲਮ ਵਿੱਚ ਲੁਕਸ ਨੂੰ ਲੈ ਕੇ ਤਜ਼ਰਬਾ ਕਰਨਾ ਚਾਹੀਦਾ ਹੈ।


ਉਨ੍ਹਾਂ ਨੇ ਮੈਨੂੰ ਚੇਤਾਵਨੀ ਦਿੱਤੀ ਕਿ ਜੈਨੇਟਿਕ ਕਾਰਨਾਂ ਕਰਕੇ ਮੇਰੇ 40 ਸਾਲ ਦੀ ਉਮਰ ਵਿੱਚ ਵਾਲ ਡਿੱਗ ਸਕਦੇ ਹਨ। ਮੇਰੇ ਪਿਤਾ ਬਹੁਤ ਉਤਸ਼ਾਹਤ ਸਨ ਜਦੋਂ ਮੈਂ ਕਾਫੀ ਨੌਜਵਾਨ ਉਮਰ ਵਿੱਚ ਹੀਰੋ ਬਣ ਗਿਆ ਸੀ। ਇਸ ਤੋਂ ਇਲਾਵਾ ਉਹ ਮੈਨੂੰ ਹਮੇਸ਼ਾ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ।


ਸ਼ੋਅ ਵਿੱਚ ਕਿਆਰਾ ਆਡਵਾਣੀ ਨੇ ਜਦੋਂ ਦੱਸਿਆ ਕਿ ਉਹ ਅਰਚਨਾ ਪੂਰਨ ਸਿੰਘ ਦੀ ਵੱਡੀ ਪ੍ਰਸ਼ੰਸਕ ਹੈ, ਉਹ ਬਹੁਤ ਖੁਸ਼ ਹੋਈ। ਕਿਆਰਾ ਨੇ ਦੱਸਿਆ ਕਿ ਉਹ ਮਿਸ ਬ੍ਰਿਗੇਂਜਾ ਦੇ ਕਿਰਦਾਰ ਨੂੰ ਬਹੁਤ ਪਸੰਦ ਕਰਦੀ ਹੈ ਜਿਸ ਨੂੰ ਅਰਚਨਾ ਨੇ ਫ਼ਿਲਮ ਕੁਛ ਕੁਛ ਹੋਤਾ ਹੈ ਫ਼ਿਲਮ ਵਿੱਚ ਨਿਭਾਇਆ ਸੀ। ਉਨ੍ਹਾਂ ਦੱਸਿਆ ਕਿ ਉਹ ਅਜੇ ਤੱਕ ਇਸ ਫ਼ਿਲਮ ਨੂੰ ਕਈ ਵਾਰ ਵੇਖ ਚੁੱਕੀ ਹੈ।  


ਜ਼ਿਕਰਯੋਗ ਹੈ ਕਿ ਸ਼ਾਹਿਦ ਅਤੇ ਕਿਆਰਾ ਦੀ ਫ਼ਿਲਮ 'ਕਬੀਰ ਸਿੰਘ' 21 ਜੂਨ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਵਿੱਚ ਸ਼ਾਹਿਦ ਸ਼ਰਾਬੀ ਸਰਜਨ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਦਾ ਨਿਰਦੇਸ਼ਨ ਸੰਦੀਪ ਵਾਂਗਾ ਨੇ ਕੀਤਾ ਹੈ। ਇਹ ਸਾਊਥ ਦੀ ਸੁਪਰ ਹਿਟ ਫ਼ਿਲਮ ਅਰਜੁਨ ਰੈੱਡੀ ਦਾ ਰੀਮੇਕ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:shahid kapur changes hair style in every film