ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਹਿਨਾਜ਼ ਗਿੱਲ ਦੇ ਪਿਤਾ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ

ਬਿੱਗ ਬੌਸ-13 'ਚ ਸਭ ਤੋਂ ਵੱਧ ਚਰਚਾ 'ਚ ਰਹਿਣ ਵਾਲੀ ਕੰਟੈਸਟੈਂਟ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਸੁਖ ਵਿਰੁੱਧ ਜਲੰਧਰ 'ਚ ਇੱਕ ਔਰਤ ਨੇ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਹੈ। ਸੰਤੋਖ ਸਿੰਘ ਵਿਰੁੱਧ ਪੀੜਤ ਔਰਤ ਨੇ ਬੰਦੂਕ ਦੇ ਜ਼ੋਰ 'ਤੇ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਾਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਸੰਤੋਖ ਸਿੰਘ 'ਤੇ ਲੱਗਿਆ ਦੋਸ਼ ਸੱਚ ਹੈ ਜਾਂ ਗਲਤ, ਪੁਲਿਸ ਇਸ ਦੀ ਜਾਂਚ ਕਰਕੇ ਪਤਾ ਲਗਾਏਗੀ।
 

ਦੱਸ ਦਈਏ ਕਿ ਸ਼ਹਿਨਾਜ਼ ਤੇ ਉਨ੍ਹਾਂ ਦੇ ਭਰਾ ਸ਼ਹਿਬਾਜ਼ ਲੌਕਡਾਊਨ ਕਾਰਨ ਮੁੰਬਈ 'ਚ ਫਸੇ ਹੋਏ ਹਨ। ਪਿਤਾ 'ਤੇ ਲੱਗੇ ਦੋਸ਼ ਬਾਰੇ ਸ਼ਹਿਬਾਜ਼ ਨੇ ਸਪੌਟਬੁਆਏ ਨੂੰ ਦਿੱਤੇ ਇੰਟਰਵਿਊ 'ਚ ਦੱਸਿਆ ਕਿ ਪੰਜਾਬ ਪੁਲਿਸ ਨੇ ਉਨ੍ਹਾਂ ਦੇ ਪਿਤਾ ਵਿਰੁੱਧ ਇੱਕ ਮਾਮਲਾ ਦਰਜ ਕੀਤਾ ਹੈ, ਪਰ ਬਲਾਤਕਾਰ ਦਾ ਮਾਮਲਾ ਝੂਠਾ ਹੈ।
 

ਸ਼ਹਿਬਾਜ਼ ਨੇ ਕਿਹਾ, "ਜਿਸ ਔਰਤ ਨੇ ਉਨ੍ਹਾਂ 'ਤੇ ਦੋਸ਼ ਲਗਾਇਆ ਹੈ, ਉਹ ਮੇਰੇ ਪਿਤਾ ਦਾ ਅਕਸ ਵਿਗਾੜਨਾ ਚਾਹੁੰਦੀ ਹੈ। ਅਸੀਂ ਸਾਰੇ ਪ੍ਰੇਸ਼ਾਨ ਹਾਂ। ਜਿਸ ਥਾਂ ਔਰਤ ਨੇ ਆਪਣੇ ਨਾਲ ਬਲਾਤਕਾਰ ਦੀ ਗੱਲ ਕਹੀ ਹੈ, ਉਹ ਸੀਸੀਟੀਵੀ ਦੇ ਅਧੀਨ ਆਉਂਦਾ ਹੈ ਅਤੇ ਅਸੀਂ ਉਸ ਦੀਆਂ ਰਿਕਾਰਡਿੰਗਾਂ ਕੱਢਵਾ ਰਹੇ ਹਾਂ।"
 

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸ਼ਹਿਨਾਜ਼ ਦੀ ਦਾਦੀ ਬੀਮਾਰ ਸੀ। ਸ਼ਹਿਨਾਜ਼ ਦੇ ਪਿਤਾ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ। ਲੌਕਡਾਊਨ ਕਾਰਨ ਸ਼ਹਿਨਾਜ਼ ਆਪਣੀ ਦਾਦੀ ਨੂੰ ਮਿਲਣ ਨਹੀਂ ਜਾ ਸਕੀ।
 

ਸੰਤੋਖ ਸਿੰਘ ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਮੇਰੀ ਮਾਂ ਹਸਪਤਾਲ 'ਚ ਹਨ। ਉਨ੍ਹਾਂ ਨੂੰ ਗੁਰਦੇ ਦੀ ਸਮੱਸਿਆ ਹੋ ਗਈ ਹੈ। ਰੱਬ ਛੇਤੀ ਉਨ੍ਹਾਂ ਨੂੰ ਠੀਕ ਕਰੇ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shahnaz Gill father accused of raping at gunpoint