ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹਰੁਖ਼ ਖ਼ਾਨ ਨੇ ਕੀਤਾ ਇਕਬਾਲ ਕਿ – ‘ਮੈਂ ਹੁਣ ਬੇਰੁਜ਼ਗਾਰ’

ਸ਼ਾਹਰੁਖ਼ ਖ਼ਾਨ ਨੇ ਕੀਤਾ ਇਕਬਾਲ ਕਿ – ‘ਮੈਂ ਹੁਣ ਬੇਰੁਜ਼ਗਾਰ’

ਫ਼ਿਲਮ ਅਦਾਕਾਰ ਸ਼ਾਹਰੁਖ਼ ਖ਼ਾਨ ਨੇ ਮੰਨਿਆ ਹੈ ਕਿ ਉਹ ਅੱਜ–ਕੱਲ੍ਹ ਬੇਰੁਜ਼ਗਾਰ ਹਨ। ਉਨ੍ਹਾਂ ਇੱਕ ਇੰਟਰਵਿਊ ਦੌਰਾਨ ਇਕਬਾਲ ਕੀਤਾ ਹੈ ਕਿ ਇਸ ਵੇਲੇ ਉਨ੍ਹਾਂ ਕੋਲ ਕੋਈ ਫ਼ਿਲਮ ਨਹੀਂ ਹੈ।

 

 

ਇਹ ਸੱਚ ਹੈ ਕਿ ਸ਼ਾਹਰੁਖ਼ ਖ਼ਾਨ ਅੱਜ–ਕੱਲ੍ਹ ਕਿਸੇ ਵੀ ਫ਼ਿਲਮੀ ਪ੍ਰੋਜੈਕਟ ’ਤੇ ਕੰਮ ਨਹੀਂ ਕਰ ਕਰ ਰਹੇ। ਉਨ੍ਹਾਂ ਦੀ ਪਿਛਲੀ ਫ਼ਿਲਮ ‘ਜ਼ੀਰੋ’ ਸੀ, ਜੋ ਬਾੱਕਸ ਆੱਫ਼ਿਸ ’ਤੇ ਵੀ ਜ਼ੀਰੋ ਭਾਵ ਫ਼ਲਾੱਪ ਰਹੀ ਸੀ।

 

 

ਉ਼ਝ ਪਿੱਛੇ ਜਿਹੇ ਖ਼ਬਰਾਂ ਆਈਆਂ ਸਨ ਕਿ ਸ਼ਾਹਰੁਖ਼ ਖ਼ਾਨ ਫ਼ਿਲਮ ਡਾਇਰੇਕਟਰ ਰਾਜਕੁਮਾਰ ਹੀਰਾਨੀ ਨਾਲ ਇੱਕ ਫ਼ਿਲਮ ਕਰਨ ਜਾ ਰਹੇ ਹਨ। ਫਿਰ ਇਹ ਵੀ ਖ਼ਬਰ ਆਈ ਸੀ ਫ਼ਰਾਹ ਖ਼ਾਨ ਨੇ ਸ਼ਾਹਰੁਖ਼ ਖ਼ਾਨ ਨਾਲ ‘ਸੱਤੇ ਪੇ ਸੱਤਾ’ ਦਾ ਰੀਮੇਕ ਬਣਾਉਣ ਬਾਰੇ ਗੱਲ ਕੀਤੀ ਹੈ।

 

 

ਪਰ ਹੁਣ ਜਦੋਂ ਸ਼ਾਹਰੁਖ਼ ਖ਼ਾਨ ਤੋਂ ਪੁੱਛਿਆ ਗਿਆ, ਤਾਂ ਉਨ੍ਹਾਂ ਇਹੋ ਕਿਹਾ ਕਿ ਉਹ ਬੇਰੁਜ਼ਗਾਰ ਹਨ।

 

 

ਇਸ ਵੇਲੇ ਉਹ ਕਈ ਤਰ੍ਹਾਂ ਦੀਆਂ ਫ਼ਿਲਮਾਂ ਵੇਖ ਰਹੇ ਹਨ, ਕਹਾਣੀਆਂ ਸੁਣ ਰਹੇ ਹਨ ਤੇ ਕਿਤਾਬਾਂ ਪੜ੍ਹ ਰਹੇ ਹਨ। ਨਾਲ ਹੀ ਉਹ ਆਪਣੇ ਪਰਿਵਾਰ ਨਾਲ ਵੀ ਸਮਾਂ ਬਿਤਾਉਣਾ ਚਾਹੁੰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shahrukh Khan admits I am unemployed