ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਸ਼ਾਹਰੁਖ਼ ਖ਼ਾਨ ਤੇ ਜੂਹੀ ਚਾਵਲਾ ਦੀਆਂ’ ਕੰਪਨੀਆਂ ਦੀ 70 ਕਰੋੜ ਦੀ ਜਾਇਦਾਦ ਜ਼ਬਤ

‘ਸ਼ਾਹਰੁਖ਼ ਖ਼ਾਨ ਤੇ ਜੂਹੀ ਚਾਵਲਾ ਦੀਆਂ’ ਕੰਪਨੀਆਂ ਦੀ 70 ਕਰੋੜ ਦੀ ਜਾਇਦਾਦ ਜ਼ਬਤ

ਬਾਲੀਵੁੱਡ ਦੇ ਕਿੰਗ–ਖ਼ਾਨ ਤੇ ਸੁਪਰ–ਸਟਾਰ ਸ਼ਾਹਰੁਖ਼ ਖ਼ਾਨ ਦੀ ਪਤਨੀ ਗੌਰੀ ਖ਼ਾਨ ਤੇ ਅਦਾਕਾਰਾ ਜੂਹੀ ਚਾਵਲਾ ਦੇ ਪਤੀ ਜੈ ਮਹਿਤਾ ਕੁਝ ਮੁਸੀਬਤ ’ਚ ਘਿਰਦੇ ਵਿਖਾਈ ਦੇ ਰਹੇ ਹਨ। ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਕੋਲਕਾਤਾ ਦੇ ਸੇਂਟ ਜ਼ੇਵੀਅਰਜ਼ ਕਾਲਜ, ਕੋਲਕਾਤਾ ਨਾਈਟ ਰਾਈਡਰਜ਼ ਤੇ ਹੋਰਨਾਂ ਦੀ 70 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ।

 

 

ਚੇਤੇ ਰਹੇ ਕਿ 17,520 ਕਰੋੜ ਰੁਪਏ ਦੇ ਰੋਜ਼ ਵੈਲੀ ਚਿਟ–ਫ਼ੰਡ ਘੁਟਾਲੇ ’ਚ ਸ਼ਾਮਲ ਬਾਕੀ ਲੋਕਾਂ ਦੀ ਜਾਂਚ ਚੱਲ ਰਹੀ ਹੈ। ED ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵੱਖੋ–ਵੱਖਰੀਆਂ ਕੰਪਨੀਆਂ ਤੇ ਵਿਅਕਤੀਆਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਹੈ; ਜਿਨ੍ਹਾਂ ਨੂੰ ਰੋਜ਼ ਵੈਲੀ ਗਰੁੱਪ ਤੋਂ ਫ਼ੰਡ ਮਿਲਦੇ ਸਨ।

 

 

ਮਲਟੀਪਲ ਰਿਜ਼ੌਰਟਸ, ਸੇਂਟ ਜ਼ੇਵੀਅਰਜ਼ ਕਾਲਜ ਤੇ KRSPL ਦੇ 16.2 ਕਰੋੜ ਰੁਪਏ ਦੇ ਬੈਂਕ ਖਾਤੇ ਧਨ ਦੇ ਗ਼ੈਰ–ਕਾਨੂੰਨੀ ਲੈਣ ਦੇਣ ਵਾਲੇ ਮਨੀ–ਲਾਂਡਰਿੰਗ ਐਕਟ ਅਧੀਨ ਜ਼ਬਤ ਕੀਤੇ ਗਏ ਹਨ। ਪਰ ਉੱਧਰ ਕੋਲਕਾਤਾ ਨਾਈਟ ਰਾਈਡਰਜ਼ ਦੇ ਇੱਕ ਸੂਤਰ ਨੇ ਦੱਸਿਆ ਕਿ ਇਸ ਦਾ ਸ਼ਾਹਰੁਖ਼ ਖ਼ਾਨ ਤੇ ਉਨ੍ਹਾਂ ਦੀ ਪਤਨੀ ਗੌਰੀ ਖ਼ਾਨ ਨਾਲ ਕੋਈ ਲੈਣਾ–ਦੇਣਾ ਨਹੀਂ ਹੈ।

 

 

ਸੂਤਰਾਂ ਮੁਤਾਬਕ ਰੋਜ਼ ਵੈਲੀ ਨਾਲ ਜੋ ਵੀ ਸਮਝੌਤਾ ਹੋਇਆ ਸੀ, ਉਹ ਸਿਰਫ਼ ਇੱਕ ਸਪਾਂਸਰਸ਼ਿਪ ਡੀਲ ਸੀ; ਇਸ ਤੋਂ ਵੱਧ ਕੁਝ ਨਹੀਂ ਹੈ। ਇੱਥੇ ਵਰਨਣਯੋਗ ਹੈ ਕਿ ED ਵੱਲੋਂ ਰੋਜ਼ ਵੈਲੀ ਗਰੁੱਪ ਮਾਮਲਿਆਂ ’ਚ ਜ਼ਬਤ ਕੀਤੀਆਂ ਜਾਇਦਾਦਾਂ ਦੀ ਕੀਮਤ ਲਗਭਗ 4,750 ਕਰੋੜ ਰੁਪਏ ਤੱਕ ਪੁੱਜ ਗਈ ਹੈ।

 

 

ਸੇਂਟ ਜ਼ੇਵੀਅਰਜ਼ ਕਾਲਜ ਤੇ ਨਾਈਟ ਰਾਈਡ ਸਪੋਰਟਸ (KRSPL) ਨੂੰ ਰੋਜ਼ ਵੈਲੀ ਗਰੁੱਪ ਦੇ ਖਾਤਿਆਂ ’ਚੋਂ ਪੈਸੇ ਮਿਲਦੇ ਸਨ। ਬੈਂਕ ਖਾਤਿਆਂ ਤੋਂ ਇਲਾਵਾ ਈਡੀ ਨੇ ਪੱਛਮੀ ਬੰਗਾਲ ਦੇ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੇ ਰਾਮਨਗਰ ਤੇ ਮਹਿਸ਼ਦਲ ਵਿਖੇ 24 ਏਕੜ ਜ਼ਮੀਨ, ਕੋਲਕਾਤਾ ਦੇ ਜਿਓਤੀ ਬਾਸੂ ਨਗਰ ਵਿੱਚ ਇੱਕ ਏਕੜ ਜ਼ਮੀਨ, ਮੁੰਬਈ ਦੇ ਦਿਲਕਪ ਚੈਂਬਰ ’ਚ ਇੱਕ ਫ਼ਲੈਟ ਤੇ ਰੋਜ਼ ਵੈਲੀ ਸਮੂਹ ਦਾ ਇੱਕ ਹੋਟਲ ਜ਼ਬਤ ਕੀਤਾ ਹੈ।

 

 

ਇਸ ਦੌਰਾਨ ED ਦੇ ਕੁਝ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਰੋਜ਼ ਵੈਲੀ ਘੁਟਾਲਾ ਤਾਂ ਸ਼ਾਰਦਾ ਘੁਟਾਲੇ ਤੋਂ ਵੀ ਵੱਡਾ ਹੈ। ਰੋਜ਼ ਵੈਲੀ ਚਿਟ–ਫ਼ੰਡ ਘੁਟਾਲੇ ’ਚ ਰੋਜ਼ ਵੈਲੀ ਗਰੁੱਪ ਨੇ ਲੋਕਾਂ ਨੂੰ ਦੋ ਵੱਖੋ–ਵੱਖਰੀਆਂ ਸਕੀਮਾਂ ਦਾ ਲਾਲਚ ਦਿੱਤਾ ਸੀ ਤੇ ਆਮ ਲੋਕਾਂ ਦਾ ਪੈਸਾ ਹੜੱਪ ਲਿਆ ਸੀ। ਇਸ ਰਾਹੀਂ ਕੰਪਨੀ ਨੇ ਲੋਕਾਂ ਤੋਂ 117,520 ਕਰੋੜ ਰੁਪਏ ਲਏ ਗਏ ਸਨ; ਜਿਸ ਵਿੱਚੋਂ 10,850 ਕਰੋੜ ਰੁਪਏ ਵਾਪਸ ਕਰ ਦਿੱਤੇ ਗਏ ਸਨ ਪਰ ਹਾਲੇ ਵੀ 6,670 ਕਰੋੜ ਰੁਪਏ ਬਾਕੀ ਰਹਿੰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shahrukh Khan and Juhi Chawla s Rs 70 Crore properties confiscated