ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹਰੁਖ ਖ਼ਾਨ ਦੀ ਧੀ, ਸੁਹਾਨਾ ਹੋਈ ਗ੍ਰੈਜੂਏਟ, ਕਾਲਜ ਤੋਂ ਮਿਲਿਆ ਵਿਸ਼ੇਸ਼ ਪੁਰਸਕਾਰ

                          
ਸ਼ਾਹਰੁਖ ਖ਼ਾਨ ਦੀ ਬੇਟੀ, ਸੁਹਾਨਾ ਖ਼ਾਨ ਲੰਮੇ ਸਮੇਂ ਤੋਂ ਸੁਰਖ਼ੀਆਂ ਵਿੱਚ ਹੈ। ਜਦੋਂ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਹਨ ਅਤੇ ਇਸ ਵਿਚਕਾਰ  ਸੁਹਾਨਾ ਨੂੰ ਲੈ ਕੇ ਇੱਕ ਨਵੀਂ ਖ਼ਬਰ ਆਈ ਹੈ। 

 

 

 
 
 
 
 
 
 
 
 
 
 
 
 

Lunch at Ardingly.. Graduation

A post shared by Gauri Khan (@gaurikhan) on

 

ਦਰਅਸਲ, ਸੁਹਾਨਾ ਦੀ ਮਾਂ, ਗੌਰੀ ਖ਼ਾਨ ਨੇ ਖੁਲਾਸਾ ਕੀਤਾ ਹੈ ਕਿ ਉਸ ਦੀ ਬੇਟੀ ਸੁਹਾਨਾ ਹੁਣ ਗ੍ਰੈਜੂਏਟ ਹੋ ਗਈ ਹੈ। ਇੱਥੇ ਹੀ ਬਸ ਨਹੀਂ, ਕਾਲਜ ਨੇ ਉਸ ਨੂੰ ਸਨਮਾਨਿਤ ਵੀ ਕੀਤਾ ਹੈ।
 

 

 
 
 
 
 
 
 
 
 
 
 
 
 

The Russel cup for exceptional contribution to drama. 👏

A post shared by Gauri Khan (@gaurikhan) on

 

 

 

ਦੱਸਣਯੋਗ ਹੈ ਕਿ ਸੁਹਾਨਾ ਨੇ ਲੰਡਨ ਦੇ Ardingly College ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਇਸ ਮੌਕੇ ਸੁਹਾਨਾ ਨਾਲ ਉਸ ਦੇ ਪਿਤਾ ਸਨ। ਸੁਹਾਨਾ ਨੂੰ ਗ੍ਰੈਜੂਏਸ਼ਨ ਮੁਕੰਮਲ ਕਰਨ ਲਈ ਅਤੇ ਕਾਲਜ ਵਿੱਚ ਸੱਭਿਆਚਾਰਕ ਸਰਗਰਮੀਆਂ ਵਿੱਚ ਉਸ ਦੇ ਯੋਗਦਾਨ ਲਈ ਸਨਮਾਨ ਵੀ ਕੀਤਾ ਗਿਆ।
 

 

ਉਥੇ, ਸ਼ਾਹਰੁਖ ਨੇ ਗੌਰੀ ਅਤੇ ਸੁਹਾਨਾ ਨਾਲ ਫ਼ੋਟੋ ਸਾਂਝੇ ਕਰਦਿਆਂ ਲਿਖਿਆ, 'ਚਾਰ ਸਾਲ ਬੀਤ ਗਏ ਹਨ। Ardingly ਤੋਂ ਗ੍ਰੈਜੂਏਟ ਹੋ ਗਈ। ਆਖ਼ਰੀ ਪਿੱਜ਼ਾ, ਆਖ਼ਰੀ ਰੇਲ ਗੱਡੀ ਦਾ ਸਫ਼ਰ ... ਅਸਲ ਜੀਵਨ ਵਿੱਚ ਪਹਿਲਾ ਕਦਮ ... ਸਕੂਲ ਖ਼ਤਮ ਹੋਇਆ ... ਸਿੱਖਣ ਦੀ ਪ੍ਰਕਿਰਿਆ ਨਹੀਂ।
 

ਜ਼ਿਕਰਯੋਗ ਹੈ ਕਿ ਸੁਹਾਨਾ ਨੂੰ ਅਦਾਕਾਰੀ ਦਾ ਸ਼ੌਕ ਹੈ ਅਤੇ ਉਹ ਆਪਣੀ ਪੜ੍ਹਾਈ ਪੁੂਰੀ ਕਰ ਕੇ ਬਾਲੀਵੁੱਡ ਵਿੱਚ ਕਦਮ ਰਖੇਗੀ।  ਸ਼ਾਹਰੁਖ ਨੇ ਇਕ ਇੰਟਰਵਿਊ ਵਿੱਚ ਕਿਹਾ ਸੀ ਕਿ ਸੁਹਾਨਾ ਅਦਾਕਾਰੀ ਵਿੱਚ ਦਿਲਚਸਪੀ ਰੱਖਦੀ ਹੈ, ਪਰ ਬਾਲੀਵੁੱਡ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਪੜ੍ਹਾਈ ਪੂਰੀ ਕਰਨੀ ਪਵੇਗੀ ਕਿਉਂਕਿ ਪੜ੍ਹਾਈ ਬਹੁਤ ਮਹੱਤਵਪੂਰਨ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:shahrukh khan daughter suhana khan officially graduate