ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਸ਼ਾਹਰੁਖ ਖ਼ਾਨ ਨੂੰ ਆਸਟ੍ਰੇਲੀਆ ’ਚ ਝੱਲਣੀ ਪਈ ਭਾਰੀ ਪ੍ਰੇਸ਼ਾਨੀ

ਬਾਲੀਵੁੱਡ ਦੇ ਕਿੰਗ ਖ਼ਾਨ ਦੇ ਨਾਂ ਨਾਲ ਮਸ਼ਹੂਰ ਅਦਾਕਾਰ ਸ਼ਾਹਰੁਖ ਖ਼ਾਨ (Shahrukh Khan) ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਚ ਉਹ ਆਸਟ੍ਰੇਲੀਆ ਦੇ ਏਅਰਪੋਰਟ ’ਤੇ ਗੱਡੀ ਤੋਂ ਉਤਰਦੇ ਹੋਏ ਨਜ਼ਰ ਆ ਰਹੇ ਹਨ। ਸ਼ਾਹਰੁਖ ਦੇ ਫ਼ੈਂਜ਼ ਦੁਨੀਆ ਭਰ ਚ ਹਨ। ਅਜਿਹੇ ਚ ਸ਼ਾਹਰੁਖ ਖ਼ਾਨ ਦੇ ਨਾਲ ਇਕ ਸੈਲਫੀ ਲੈਣ ਲਈ ਫ਼ੈਂਜ਼ ਮੌਕਾ ਕਦੇ ਨਹੀਂ ਛੱਡਦੇ ਹਨ।

 

ਇਸ ਵੀਡੀਓ ਚ ਵੀ ਦੇਖਿਆ ਜਾ ਸਕਦਾ ਹੈ ਕਿ ਆਸਟ੍ਰੇਲੀਆ ਚ ਕਿਸ ਤਰ੍ਹਾਂ ਲੋਕਾਂ ਦੀ ਭੀੜ ਇਕ ਸੈਲਫ਼ੀ ਲੈਣ ਲਈ ਸ਼ਾਹਰੁਖ ਖ਼ਾਨ ਤੋਂ ਬੇਨਤੀ ਕਰ ਰਹੀ ਹੈ ਤੇ ਉਨ੍ਹਾਂ ਨੂੰ ਗੱਡੀ ਤੋਂ ਉਤਰਨ ਮਗਰੋਂ ਵੀ ਅੱਗੇ ਨਹੀਂ ਜਾਣ ਦੇ ਰਹੀ ਹੈ। ਜਿਸ ਕਾਰਨ ਸ਼ਾਹਰੁਖ ਖੁੱਦ ਰੁੱਕ ਕੇ ਫ਼ੈਂਜ਼ ਨਾਲ ਸੈਲਫੀਆਂ ਖਿੱਚ ਰਹੇ ਹਨ।

 

ਹਾਲ ਹੀ ਚ ਸ਼ਾਹਰੁਖ ਖ਼ਾਨ ਆਪਣੇ ਪਰਿਵਾਰ ਨਾਲ ਮਾਲਦੀਪ ਚ ਛੁੱਟੀਆਂ ਮਨਾ ਕੇ ਵਾਪਸ ਪਰਤੇ ਹਨ ਤੇ ਹੁਣ ਕੰਮ ਕਰਨ ਚ ਰੁੱਝ ਗਏ ਹਨ ਜਿਸ ਕਾਰਨ ਉਹ ਆਸਟ੍ਰੇਲੀਆ ਪੁੱਜੇ ਹਨ। ਜਿੱਥੇ ਏਅਰਪੋਰਟ ’ਤੇ ਉਨ੍ਹਾਂ ਨੂੰ ਉਨ੍ਹਾਂ ਦੇ ਫ਼ੈਂਜ਼ ਨੇ ਘੇਰ ਲਿਆ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shahrukh Khan get Mobbed For A Selfie At Australia Airport