ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹਰੁਖ ਖਾਨ ਨੂੰ ਅਸਲ ਜਿ਼ੰਦਗੀ `ਚ ਪਸੰਦ ਨਹੀਂ ਆਪਣੇ ਹੀ ਕਿਰਦਾਰ

ਸ਼ਾਹਰੁਖ ਖਾਨ ਨੂੰ ਅਸਲ ਜਿ਼ੰਦਗੀ `ਚ ਪਸੰਦ ਨਹੀਂ ਆਪਣੇ ਹੀ ਕਿਰਦਾਰ

ਸ਼ਾਹਰੁਖ ਖਾਨ ਨੇ ਆਪਣੀਆਂ ਜਿ਼ਆਦਾਤਰ ਫਿਲਮਾਂ `ਚ ਰੁਮਾਂਚਕ ਕਿਰਦਾਰ ਨਿਭਾਏ ਹਨ। ਲੋਕ ਉਨ੍ਹਾਂ ਇਨ੍ਹਾਂ ਕਿਰਦਾਰਾਂ ਕਾਰਨ ਜਾਣਦੇ ਹਨ। ਪ੍ਰੰਤੂ ਅਸਲ ਜਿ਼ੰਦਗੀ `ਚ ਸ਼ਾਹਰੁਖ ਨੂੰ ਆਪਣੇ ਇਹ ਕਿਰਦਾਰ ਕੁਝ ਜਿ਼ਆਦਾ ਪਸੰਦ ਨਹੀਂ। ਇਸ ਲਈ ਤਾਂ ਉਨ੍ਹਾਂ ਆਪਣੀ ਬੇਟੀ ਨੂੰ ਇਹ ਸਲਾਹ ਦਿੱਤੀ ਹੈ ਕਿ ਉਹ ਇਸ ਤਰ੍ਹਾਂ ਦੇ ਲੋਕਾਂ ਤੋਂ ਦੂਰ ਰਹੇ, ਜਿਸ ਤਰ੍ਹਾਂ ਦੇ ਕਿਰਦਾਰ ਉਹ ਫਿਲਮਾਂ `ਚ ਨਿਭਾਅ ਚੁੱਕੇ ਹਨ। ਸ਼ਾਹਰੁਖ ਨੇ ਇਹ ਗੱਲਾਂ ਫਿਲਮ ਜ਼ੀਰੋ ਲਈ ਦਿੱਤੇ ਗਏ ਇਕ ਇੰਟਰਵਿਊ ਦੌਰਾਨ ਕਹੀ। ਇਸ ਫਿਲਮ `ਚ ਵੀ ਸ਼ਾਹਰੁਖ ਦਾ ਕਿਰਦਾਰ ਬਉਆ ਸਿੰਘ ਆਪਣੀ ਮੰਗੇਤਰ ਨੂੰ ਚੀਟ ਕਰਦਾ ਹੈ।


ਲੜਕਿਆਂ ਨੂੰ ਲੈ ਕੇ ਬੇਟੀ ਨੂੰ ਦਿੱਤੇ ਗਏ ਟਿਪਸ...


ਇੰਟਰਵਿਊ ਦੌਰਾਨ ਜਦੋਂ ਸ਼ਾਹਰੁਖ ਤੋਂ ਪੁੱਛਿਆ ਗਿਆ ਕਿ ਜੇਕਰ ਉਨ੍ਹਾਂ ਦੀ ਬੇਟੀ ਸੁਹਾਨਾ ਰਾਹੁਲ ਵਰਗੇ ਲੜਕਿਆਂ ਨੂੰ ਮਿਲੇ ਤਾਂ ਕਿਵੇਂ ਲਗੇਗਾ। ਸ਼ਾਹਰੁਖ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਚੰਗਾ ਨਹੀਂ ਲਗੇਗਾ। ਉਨ੍ਹਾਂ ਦੱਸਿਆ ਉਹ ਆਪਣੀ ਬੇਟੀ ਨੂੰ ਦੱਸ ਚੁੱਕੇ ਹਨ ਕਿ ਜੇਕਰ ਉਹ ਅਜਿਹੇ ਲੋਕਾਂ ਨੂੰ ਮਿਲੇ ਜੋ ਕਿ ਉਨ੍ਹਾਂ ਨੂੰ ਕਹੇ ਰਾਹੁਲ, ਨਾਮ ਤਾਂ ਸੁਣਾ ਹੀ ਹੋਵੇਗਾ, ਇਸਦਾ ਮਤਲਬ ਹੈ ਕਿ ਉਹ ਸਟਾਕਰ ਹੈ। ਜੇਕਰ ਕੋਈ ਲੜਕਾ ਪਾਰਟੀ `ਚ ਉਨ੍ਹਾਂ ਨੂੰ ਦੇਖਦਾ ਰਹੇ ਅਤੇ ਕਿਹਾ ‘ਹੋਰ ਨੇੜੇ ਹੋਰ ਨੇੜੇ’ ਤਾਂਜਾ ਕੇ ਉਸਦੇ ਪੈਰ `ਤੇ ਲੱਤ ਮਾਰ ਦੇਵੇ।

 

ਰੁਮਾਂਚਕ ਕਿਰਦਾਰ ਨੂੰ ਲੈ ਕੇ ਕਹੀ ਇਹ ਗੱਲ ....


ਜਦੋਂ ਸ਼ਾਹਰੁਖ ਤੋਂ ਪੁੱਛਿਆ ਗਿਆ ਕਿ ਉਹ ਅਸਲ ਜਿ਼ੰਦਗੀ `ਚ ਵੀ ਅਜਿਹਾ ਹੀ ਵਰਤਾਓ ਕਰਦੇ ਹਨ ਜਿਵੇਂ ਕਿ ਫਿਲਮਾਂ `ਚ ਉਨ੍ਹਾਂ ਦੇ ਕਿਰਦਾਰ ਦਿਖਾਈ ਦਿੰਦੇ ਹਨ? ਤਾਂ ਇਸ `ਤੇ ਉਨ੍ਹਾਂ ਨੇ ਦੱਸਿਆ ਕਿ ਰੁਮਾਂਸ ਦਾ ਸਾਰ ਹੀ ਇਹ ਹੈ ਕਿ ਕਿਸੇ ਖਾਸ ਸਮੇਂ `ਤੇ ਕਿਸੇ ਖਾਸ ਨੂੰ ਇਹ ਫੀਲ ਕਰਵਾਇਆ ਜਾਵੇ, ਇਸ ਲਈ ਜੇਕਰ ਉਹ ਘਰ `ਚ ਬਾਹਾਂ ਖੋਲ੍ਹਕੇ ਆਪਣੀ ਪਤਨੀ ਗੌਰੀ ਦੇ ਨੇੜੇ ਗਾਣਾ ਗਾਉਣ ਲਈ ਖੜ੍ਹਾ ਹੋ ਜਾਵੇ ਤਾਂ ਉਹ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦੇਵੇਗੀ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shahrukh Khan Safety Tips For Daughter Suhana From wrong boys