ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

The Lion King: ਸ਼ਾਹਰੁਖ ਖ਼ਾਨ ਨੇ ਸ਼ੇਅਰ ਕੀਤੀ ਆਪਣੇ 'ਸਿੰਬਾ' ਦੀ ਝਲਕ

ਸੁਪਰਸਟਾਰ ਸ਼ਹਰੁਖ ਖ਼ਾਨ ਨੇ ਵੀਰਵਾਰ ਨੂੰ ਆਪਣੇ ਬੇਟੇ ਆਰੀਅਨ ਖ਼ਾਨ ਨੂੰ ਆਉਣ ਵਾਲੀ ਫ਼ਿਲਮ 'ਦ ਲਾਇਨ ਕਿੰਗ' ਤੋਂ ਸਿੰਬਾ ਦੇ ਰੂਪ ਵਿੱਚ ਪੇਸ਼ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ।

 

ਡਿਜਨੀ ਦੇ ਲਾਈਵ-ਐਕਸ਼ਨ ਫ਼ਿਲਮ ਦੀ ਹਿੰਦੀ ਐਡੀਸ਼ਨ ਦੀ ਪ੍ਰੋਮੋਸ਼ਨਲ ਵੀਡੀਓ ਨੂੰ ਸ਼ਾਹਰੁਖ ਨੇ ਟਵੀਟ ਕੀਤਾ ਹੈ ਜਿੱਥੇ ਆਰੀਅਨ ਮੁਫਾਸਾ ਦੇ ਬੇਟੇ ਸਿੰਬਾ ਦੇ ਰੂਪ ਵਿੱਚ, ਆਪਣੀ ਪਛਾਣ ਦਿੰਦੇ ਸੁਣਾਈ ਦੇ ਰਹੇ ਹਨ। ਮੁਫਾਸਾ ਦੇ ਕਿਰਦਾਰ ਨੂੰ ਆਪਣੀ ਆਵਾਜ਼ ਦੇਣ ਵਾਲੇ ਸ਼ਾਹਰੁਖ ਨੇ ਇਸ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ, "ਮੇਰੇ ਸਿੰਬਾ।"

 

 

 

 

ਸ਼ਾਹਰੁਖ ਦੇ ਕਰੀਬੀ ਦੋਸਤ ਅਤੇ ਫ਼ਿਲਮਕਾਰ ਕਰਣ ਜੌਹਰ ਨੇ ਇਸ ਨੂੰ ਟਵਿਟ ਕੀਤਾ ਹੈ ਕਿ ਉਹ ਆਰੀਅਨ ਦੀ ਆਵਾਜ਼ ਨੂੰ ਸੁਣ ਕੇ ਉਤਸ਼ਾਹਿਤ ਹੋ ਗਏ। ਕਰਣ ਨੇ ਟਵੀਟ ਕੀਤਾ, "ਮੇਰੇ ਉਤਸ਼ਾਹ ਲਈ ਮਾਫੀ। ਪਰ ਆਇਰਨ ਸਾਡੇ ਪਰਿਵਾਰ ਵਿੱਚ ਪਹਿਲਾਂ ਪੈਦਾ ਹੋਇਆ ਹੈ ਅਤੇ ਸਿਰਫ ਉਸ ਦੀ ਆਵਾਜ਼ ਸੁਣ ਕੇ ਹੀ ਮੈਂ ਬਹੁਤ ਉਤਸ਼ਾਹਿਤ ਹਾਂ! ਅਤੇ ਬਿਨਾਂ ਪੱਖਪਾਤ ਦੇ ਸੁਣਨ ਵਿੱਚ ਕਾਫੀ ਚੰਗੇ ਲੱਗਦੇ ਹਨ।"

 

‘ਦ ਜੰਗਲ ਬੁੱਕ’ ਫੇਮ ਨਿਰਦੇਸ਼ਕ ਜਾਨ ਫੇਰਵੋ ਨੇ ਸਾਲ 1994 ਵਿੱਚ ਆਈ ਵਰਲਡ ਡਿਜਨੀ ਦਾ ਕਲਾਸਿਕ ਨੰ ਮੁੜ ਤੋਂ ਜੀਵਿਤ ਕਰਨ ਲਈ ਇੱਕ ਲਾਈਵ ਐਕਸ਼ਨ ਫ਼ਿਲਮ ਦੀ ਕਪਲਨਾ ਕੀਤੀ। 

 

 

 

ਸਿੰਬਾ ਦੀ ਅਸਲ ਕਹਾਣੀ ਨੂੰ ਬਦਲੇ ਬਿਨਾਂ ਉਨ੍ਹਾਂ ਨੇ ਫ਼ਿਲਮ ਨਿਰਮਾਣ ਦੀ ਕਈ ਅਨੌਖੀ ਤਕਨੀਕਾਂ ਦੀ ਵਰਤੋਂ ਕਰ ਇਸ਼ ਮਸ਼ਹੂਰ ਪਾਤਰ ਨੂੰ ਇੱਕ ਨਵੇਂ ਰੂਪ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ। ਇਹ ਫ਼ਿਲਮ 19 ਜੁਲਾਈ ਨੂੰ ਅੰਗਰੇਜ਼ੀ, ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋਵੇਗੀ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shahrukh Khan shares son Aryan Khan voice Simba video