ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਐਕਸ਼ਨ ਥ੍ਰਿਲਰ ਫ਼ਿਲਮ ਵਿੱਚ ਕੰਮ ਕਰਦੇ ਨਜ਼ਰ ਆ ਸਕਦੇ ਹਨ। ਸ਼ਾਹਰੁਖ ਦੀ ਪਿਛਲੀ ਫ਼ਿਲਮ ਜ਼ੀਰੋ ਬਾਕਸ ਆਫਿਸ 'ਤੇ ਕੋਈ ਕਮਾਲ ਨਹੀਂ ਦਿਖਾ ਸਕੀ ਸੀ। ਇਸ ਤੋਂ ਬਾਅਦ ਸ਼ਾਹਰੁਖ ਦੀ ਕੋਈ ਵੀ ਫ਼ਿਲਮ ਰਿਲੀਜ਼ ਨਹੀਂ ਹੋਈ ਅਤੇ ਉਹ ਕਿਸੇ ਫ਼ਿਲਮ ਦੀ ਸ਼ੂਟਿੰਗ ਨਹੀਂ ਕਰ ਰਹੇ।
ਸ਼ਾਹਰੁਖ ਦੇ ਪ੍ਰਸ਼ੰਸਕਾਂ ਨੂੰ ਹਮੇਸ਼ਾ ਹੀ ਇਸ ਗੱਲ ਦਾ ਇੰਤਜ਼ਾਰ ਰਹਿੰਦਾ ਹੈ ਕਿ ਉਨ੍ਹਾਂ ਦੇ ਪਸੰਦੀਦਾ ਸਟਾਰ ਦਾ ਆਉਣ ਵਾਲ ਪ੍ਰਾਜੈਕਟ ਕੀ ਹੈ? ਚਰਚਾ ਹੈ ਕਿ ਉਹ ਇੱਕ ਵੱਡੇ ਬਜਟ ਵਿੱਚ ਬਣ ਰਹੀ ਐਕਸ਼ਨ ਥ੍ਰਿਲਰ ਫ਼ਿਲਮ ਵਿੱਚ ਨਜ਼ਰ ਆਉਣਗੇ।
ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਖ਼ਾਨ ਨੇ ਇੱਕ ਸਟਾਈਲਿਸ਼ ਐਕਸ਼ਨ ਫਿ਼ਲਮ ਸਾਈਨ ਕੀਤੀ ਹੈ ਜਿਸ ਦੀ ਸ਼ੂਟਿੰਗ ਸਾਲ 2020 ਵਿੱਚ ਕੀਤੀ ਜਾਵੇਗੀ। ਫ਼ਿਲਮ ਦੀ ਸ਼ੂਟਿੰਗ ਖੁਦ ਸ਼ਾਹਰੁਖ ਖ਼ਾਨ ਦੇ ਪ੍ਰੋਡੈਕਸ਼ਨ ਹਾਊਸ ਤਹਿਤ ਕੀਤੀ ਜਾਵੇਗੀ ਅਤੇ ਇਸ ਦੀ ਸ਼ੂਟਿੰਗ ਭਾਰਤ ਅਤੇ ਭਾਰਤ ਤੋਂ ਬਾਹਰ ਕੀਤੀ ਜਾਵੇਗੀ।
ਵਿਦੇਸ਼ ਤੋਂ ਆਏ ਇੱਕ ਸਟੰਟਮੈਨ ਨੂੰ ਫ਼ਿਲਮ ਦੇ ਐਕਸ਼ਨ ਸੀਨ ਲਈ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਫ਼ਿਲਮ ਦੀ ਸਕ੍ਰਿਪਟ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਦੀ ਸ਼ੂਟਿੰਗ ਲੋਕੇਸ਼ਨ ਨੂੰ ਅੰਤਮ ਰੂਪ ਦਿੱਤਾ ਜਾਵੇਗਾ।
ਫ਼ਿਲਮ ਵਿੱਚ ਇੱਕ ਵੱਡੀ ਅਭਿਨੇਤਰੀ ਨੂੰ ਕਾਸਟ ਕਰਨ ਦੀ ਗੱਲ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਸਾਲ 2021 ਵਿੱਚ ਰਿਲੀਜ਼ ਹੋਵੇਗੀ।