ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹਰੁਖ਼, ਸਲਮਾਨ ਤੇ ਆਮਿਰ ਖ਼ਾਨ ਦਿਸਣਗੇ ਇੱਕੋ ਫ਼ਿਲਮ ’ਚ

ਸ਼ਾਹਰੁਖ਼, ਸਲਮਾਨ ਤੇ ਆਮਿਰ ਖ਼ਾਨ ਦਿਸਣਗੇ ਇੱਕੋ ਫ਼ਿਲਮ ’ਚ

ਇਸ ਵੇਲੇ ਤਿਆਰ ਹੋ ਰਹੀ ਫ਼ਿਲਮ ‘ਲਾਲ ਸਿੰਘ ਚੱਢਾ’ ਵਿੱਚ ਬਾਲੀਵੁੱਡ ਦੇ ਤਿੰਨੇ ਖ਼ਾਨ – ਸ਼ਾਹਰੁਖ਼ ਖ਼ਾਨ, ਸਲਮਾਨ ਖ਼ਾਨ ਤੇ ਆਮਿਰ ਖ਼ਾਨ ਇੱਕੋ ਫ਼ਰੇਮ ’ਚ ਵੇਖਣ ਨੂੰ ਮਿਲ ਸਕਦੇ ਹਨ।

 

 

‘ਲਾਲ ਸਿੰਘ ਚੱਢਾ’ ਉਂਝ ਤਾਂ ਆਮਿਰ ਖ਼ਾਨ ਦੀ ਫ਼ਿਲਮ ਹੈ ਤੇ ਆਮਿਰ ਖ਼ਾਨ ਹੀ ਚਾਹ ਰਹੇ ਹਨ ਕਿ ਉਨ੍ਹਾਂ ਦੀ ਫ਼ਿਲਮ ਦੇ ਇੱਕ ਦ੍ਰਿਸ਼ ਵਿੱਚ ਤਿੰਨੇ ਖ਼ਾਨ ਨਾਲ–ਨਾਲ ਵਿਖਾਈ ਦੇਣ। ਪ੍ਰਾਪਤ ਜਾਦਕਾਰੀ ਮੁਤਾਬਕ ਸ਼ਾਹਰੁਖ਼ ਖ਼ਾਨ ਨੇ ਤਾਂ ਇਸ ਛੋਟੀ ਜਿਹੀ ਭੂਮਿਕਾ ਲਈ ਹਾਂ ਕਰ ਦਿੱਤੀ ਹੈ ਪਰ ਸਲਮਾਨ ਖ਼ਾਨ ਵੱਲੋਂ ਹਾਲੇ ਕੋਈ ਹੁੰਗਾਰਾ ਨਹੀਂ ਮਿਲਿਆ।

 

 

ਉਂਝ ਸੂਤਰਾਂ ਨੇ ਦੱਸਿਆ ਕਿ ਸਲਮਾਨ ਖ਼ਾਨ ਵੱਲੋਂ ਅਜਿਹੀ ਪੇਸ਼ਕਸ਼ ਨੂੰ ‘ਨਾਂਹ’ ਕਹਿਣ ਦੀ ਕੋਈ ਸੰਭਾਵਨਾ ਤਾਂ ਨਹੀਂ ਹੈ ਪਰ ਹਾਲੇ ਉਨ੍ਹਾਂ ਆਪਣੀ ਰਸਮੀ ‘ਹਾਂ’ ਨਹੀਂ ਕੀਤੀ।

 

 

ਫ਼ਿਲਮ ‘ਲਾਲ ਸਿੰਘ ਚੱਢਾ’ ਵਿੱਚ ਇਹ ਤਿੰਨੇ ਖ਼ਾਨ ਇੱਕੋ ਬੈਂਚ ’ਤੇ ਬੈਠੇ ਦਿਸਣਗੇ। ਇਹ ਫ਼ਿਲਮ ਹਾਲੀਵੁੱਡ ਦੀ ਹਿੱਟ ਫ਼ਿਲਮ ‘ਫ਼ਾਰ–ਰੈਸਟ ਗੰਪ’ ਦਾ ਰੀਮੇਕ ਹੈ। ਹਾਲੇ ਬੀਤੇ ਦਿਨੀਂ ਆਮਿਰ ਖ਼ਾਨ ਦੀ ਇਸ ਨਵੀਂ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ ਤੇ ਮੋਹਾਲੀ ’ਚ ਵੀ ਹੋਈ ਹੈ।

 

 

ਇਸ ਫ਼ਿਲਮ ਦੀਆਂ ਭੂਮਿਕਾਵਾਂ ਵਿੱਚ ਆਮਿਰ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਦੀਆਂ ਤਸਵੀਰਾਂ ਵੀ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਲੀਕ ਹੋ ਚੁੱਕੀਆਂ ਹਨ। ਆਮਿਰ ਖ਼ਾਨ ਦੀਆਂ ਜਿਹੜੀਆਂ ਤਸਵੀਰਾਂ ਇਸ ਫ਼ਿਲਮ ਲਈ ਵਾਇਰਲ ਹੋਈਆਂ ਹਨ; ਉਨ੍ਹਾਂ ਵਿੱਚ ਉਹ ਪੂਰੀ ਤਰ੍ਹਾਂ ਸਾਬਤ–ਸੂਰਤ ਸਿੱਖ ਦੇ ਰੂਪ ਵਿੱਚ ਵਿਖਾਈ ਦਿੰਦੇ ਹਨ।

 

 

ਇਨ੍ਹਾਂ ਤਸਵੀਰਾਂ ਵਿੱਚ ਕਰੀਨਾ ਕਪੂਰ ਨੇ ਹਲਕੇ ਗੁਲਾਬੀ ਰੰਗ ਦੀ ਕਮੀਜ਼ ਤੇ ਚਿੱਟੇ ਰੰਗ ਦੀ ਸਲਵਾਰ ਪਹਿਨੀ ਹੋਈ ਹੈ ਤੇ ਉਹ ਵੇਖਣ ਨੁੰ ਇੱਕ ਬਹੁਤ ਸਾਦੀ ਪੰਜਾਬਣ ਜਾਪ ਰਹੀ ਹੈ।

 

 

ਖ਼ੁਦ ਆਮਿਰ ਖ਼ਾਨ ਨੇ ਦੱਸਿਆ ਕਿ ਲਾਲ ਸਿੰਘ ਚੱਢਾ ਇਸ ਫ਼ਿਲਮ ਵਿੱਚ ਇੱਕ ਅਜਿਹਾ ਕਿਰਦਾਰ ਹੈ, ਜਿਸ ਨੂੰ ਦਰਸ਼ਕ ਜ਼ਰੂਰ ਪਿਆਰ ਦੇਣਗੇ। ਇਹ ਫ਼ਿਲਮ ਅਗਲੇ ਸਾਲ 2020 ਦੇ ਕ੍ਰਿਸਮਸ ਦੇ ਤਿਉਹਾਰ ਮੌਕੇ ਰਿਲੀਜ਼ ਹੋਵੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shahrukh Salman and Aamir Khan to act in a Film