ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Lockdown : ਰਾਮਾਇਣ-ਮਹਾਭਾਰਤ ਤੋਂ ਬਾਅਦ ਹੁਣ ਟੀਵੀ 'ਤੇ 'ਸ਼ਕਤੀਮਾਨ' ਦੀ ਵਾਪਸੀ

ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾ ਦਿੱਤੀ ਹੈ। ਦੁਨੀਆ ਦੇ ਲਗਭਗ 190 ਤੋਂ ਵੱਧ ਦੇਸ਼ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਨ, ਜਦਕਿ ਭਾਰਤ 'ਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ 1150 ਤਕ ਪਹੁੰਚ ਗਈ ਹੈ। ਪੂਰੇ ਦੇਸ਼ 'ਚ 21 ਦਿਨ ਦਾ ਲਾਕਡਾਊਨ ਲੱਗਿਆ ਹੋਇਆ ਹੈ, ਜਿਸ ਦਾ ਅੱਜ 6ਵਾਂ ਦਿਨ ਹੈ। ਇਸ ਦੌਰਾਨ ਲੋਕਾਂ ਦੀ ਮੰਗ 'ਤੇ ਦੂਰਦਰਸ਼ਨ ਉੱਤੇ 'ਰਮਾਇਣ' ਅਤੇ 'ਮਹਾਭਾਰਤ' ਵਰਗੇ ਪ੍ਰਸਿੱਧ ਸੀਰੀਅਲ ਫਿਰ ਤੋਂ ਵਿਖਾਏ ਜਾ ਰਹੇ ਹਨ।
 

ਸ਼ਾਹਰੁਖ ਖ਼ਾਨ ਦੇ ਟੀਵੀ ਸ਼ੋਅ 'ਸਰਕਸ' ਅਤੇ ਜਾਸੂਸੀ ਸ਼ੋਅ 'ਬਯੋਮਕੇਸ਼ ਬਕਸ਼ੀ' ਵੀ ਟੀਵੀ 'ਤੇ ਪਰਤ ਆਏ ਹਨ। ਪਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਭਾਰਤ ਦੇ ਪਹਿਲੇ ਸੁਪਰਹੀਰੋ ਕਹੇ ਜਾਣ ਵਾਲੇ ਸੀਰੀਅਲ 'ਸ਼ਕਤੀਮਾਨ' ਨੂੰ ਵੀ ਦੁਬਾਰਾ ਟੈਲੀਕਾਸਟ ਕੀਤਾ ਜਾਵੇਗਾ।
 

ਇਸ ਬਾਰੇ ਜਾਣਕਾਰੀ ਖੁਦ 'ਸ਼ਕਤੀਮਾਨ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਮੁਕੇਸ਼ ਖੰਨਾ ਨੇ ਦਿੱਤੀ ਹੈ। ਉਨ੍ਹਾਂ ਦੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਮੁਕੇਸ਼ ਖੰਨਾ ਨੇ ‘ਰਮਾਇਣ’ ਅਤੇ ‘ਮਹਾਂਭਾਰਤ’ ਦੀ ਸ਼ੁਰੂਆਤ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਇੱਕ ਹੋਰ ਖੁਸ਼ਖਬਰੀ ਦੱਸਣ ਜਾ ਰਿਹਾ ਹਾਂ ਕਿ ਛੇਤੀ ਹੀ ਤੁਹਾਡਾ ਮਨਪਸੰਦ ਸੀਰੀਅਲ 'ਸ਼ਕਤੀਮਾਨ' ਸ਼ੁਰੂ ਹੋਣ ਜਾ ਰਿਹਾ ਹੈ। ਤੁਹਾਨੂੰ ਛੇਤੀ ਪਤਾ ਲੱਗ ਜਾਵੇਗਾ ਕਿ ਕਦੋਂ ਅਤੇ ਕਿਸ ਸਮੇਂ ਇਹ ਟੀਵੀ 'ਤੇ ਵਿਖਾਇਆ ਜਾਵੇਗਾ।
 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁਕੇਸ਼ ਖੰਨਾ ਨੇ ਹਾਲ ਹੀ ਵਿੱਚ 'ਬੰਬੇ ਟਾਈਮਜ਼' ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਸ਼ਕਤੀਮਾਨ ਦਾ ਸੀਕਵਲ ਛੇਤੀ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ‘ਸ਼ਕਤੀਮਾਨ’ ਭਾਰਤ ਦਾ ਸਭ ਤੋਂ ਮਸ਼ਹੂਰ ਸੁਪਰਹੀਰੋ ਹੈ। ਇਹ ਕਿਰਦਾਰ ਮੁਕੇਸ਼ ਖੰਨਾ ਨੇ ਛੋਟੇ ਪਰਦੇ 'ਤੇ ਨਿਭਾਇਆ ਸੀ ਅਤੇ 8 ਸਾਲ 'ਸ਼ਕਤੀਮਾਨ' ਬਣ ਕੇ ਮਨੋਰੰਜਨ ਕੀਤਾ ਸੀ।
 

ਇਹ ਸ਼ੋਅ 2005 'ਚ ਬੰਦ ਹੋਇਆ ਸੀ। ਇਸ ਸੀਰੀਅਲ ਦਾ ਨਿਰਦੇਸ਼ਨ ਦਿਨਕਰ ਜਾਨੀ ਨੇ ਕੀਤਾ ਸੀ। ਇਸ ਦੇ 400 ਤੋਂ ਵੱਧ ਐਪੀਸੋਡ ਦੂਰਦਰਸ਼ਨ ਨੈਸ਼ਨਲ 'ਤੇ ਪ੍ਰਸਾਰਿਤ ਕੀਤੇ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shaktimaan to return to TV Mukesh Khanna