ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਮਾ ਸਿਕੰਦਰ ਨੇ ਈਦ ਮੌਕੇ ਲੋੜਵੰਦਾਂ ਨੂੰ ਪੈਸੇ ਤੇ ਭੋਜਨ ਦਾਨ ਕੀਤਾ

ਬਾਲੀਵੁੱਡ ਅਦਾਕਾਰਾ ਸ਼ਮਾ ਸਿਕੰਦਰ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਈਦ ਮੌਕੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੰਦਿਆਂ ਇਸ ਮੁਸ਼ਕਲ ਸਮੇਂ 'ਚ ਮਦਦ ਲਈ ਆਪਣਾ ਹੱਥ ਅੱਗੇ ਵਧਾਇਆ ਹੈ। ਉਹ ਆਪਣੇ ਦੋਸਤਾਂ ਨਾਲ ਮਿਲ ਕੇ ਲੋੜਵੰਦਾਂ ਨੂੰ ਭੋਜਨ ਵੰਡ ਰਹੀ ਹੈ ਅਤੇ ਬੀਤੇ ਦਿਨੀਂ ਤਿਉਹਾਰ ਮੌਕੇ ਲੋੜਵੰਦ ਲੋਕਾਂ ਨੂੰ ਵਿੱਤੀ ਮਦਦ ਵੀ ਦਿੱਤੀ।
 

 

ਉਨ੍ਹਾਂ ਕਿਹਾ, "ਅਸੀਂ ਕੁਝ ਲੋਕਾਂ ਦੀ ਪਛਾਣ ਕੀਤੀ ਹੈ ਜੋ ਲੋੜਵੰਦ ਹਨ ਅਤੇ ਮੈਂ ਉਨ੍ਹਾਂ ਵਿੱਚੋਂ ਹਰੇਕ ਦੀ ਆਰਥਿਕ ਮਦਦ ਕਰਨ ਲਈ ਕੁਝ ਪੈਸੇ ਟਰਾਂਸਫਰ ਕੀਤੇ ਹਨ। ਮੈਂ ਮੁੰਬਈ ਦੀ ਇੱਕ ਸੰਸਥਾ ਨੂੰ ਆਪਣਾ ਸੇਅਰ ਦਿੱਤਾ ਹੈ, ਜੋ ਲੋਕਾਂ ਨੂੰ ਰੋਜ਼ਾਨਾ ਖਾਣਾ ਖੁਆਉਂਦੀ ਹੈ।"
 

ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਈਦ 2020 ਉਸ ਲਈ ਕਿਉਂ ਖ਼ਾਸ ਹੈ। ਉਨ੍ਹਾਂ ਕਿਹਾ, "ਆਮ ਤੌਰ 'ਤੇ ਅਸੀਂ ਤਿਉਹਾਰਾਂ 'ਤੇ ਬਹੁਤ ਜ਼ਿਆਦਾ ਖਰਚ ਕਰਦੇ ਹਾਂ, ਪਰ ਅੱਜ ਪੈਸਾ ਲੋੜਵੰਦ ਲੋਕਾਂ ਦੀ ਮਦਦ ਕਰ ਸਕਦਾ ਹੈ। ਮੈਂ ਬਹੁਤ ਖੁਸ਼ ਨਸੀਬ ਮਹਿਸੂਸ ਕਰ ਰਹੀ ਹਾਂ ਅਤੇ ਮੈਨੂੰ ਮਾਣ ਹੈ ਕਿ ਮੈਂ ਮਦਦ ਕਰਨ ਦੀ ਸਥਿਤੀ ਵਿੱਚ ਹਾਂ।"
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shama Sikandar donated money to the needy on Eid