ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਰੇ ਨਖ਼ਰੇ ਬਣੇ ਮੇਰੀ ਜ਼ਿੰਦਗੀ ਦੀ ਬਹੁਤ ਵੱਡੀ ਗਲਤੀ: ਸ਼ਮਿਤਾ ਸ਼ੈੱਟੀ

ਬਾਲੀਵੁੱਡ ਅਦਾਕਾਰਾ ਸ਼ਮਿਤਾ ਸ਼ੈੱਟੀ ਨੇ ਆਪਣੇ ਫ਼ਿਲਮੀ ਕਰਿਅਰ ਦੇ ਅਸਫ਼ਲ ਹੋਣ ਦਾ ਖੁਲਾਸਾ ਕਰਦਿਆਂ ਕਿਹਾ ਕਿ ਬਹੁਤ ਸਿਲੈਕਟਿਵ ਹੋਣਾ, ਮੇਰੀ ਗਲਤੀ ਸੀ, ਇਸ ਲਈ ਮੈਂ ਫ਼ਿਲਮਾਂ ਚ ਸਫਲ ਨਹੀਂ ਹੋ ਸਕੀ।

 

ਸ਼ਿਲਪਾ ਸ਼ੈੱਟੀ ਦੀ ਭੈਣ ਸ਼ਮਿਤਾ ਸ਼ੈੱਟੀ ਨੇ ਫ਼ਿਲਮ ਮੋਹੱਬਤੇਂ (2000) ਤੋਂ ਆਪਣਾ ਫ਼ਿਲਮੀ ਕਰਿਅਰ ਸ਼ੁਰੂ ਕੀਤਾ ਸੀ ਤੇ ਬਾਅਦ ਚ ਉਹ ਕੁਝ ਹੀ ਫ਼ਿਲਮਾਂ ਚ ਨਜ਼ਰ ਆਈ। ਬਾਲੀਵੁੱਡ ਚ ਉਨ੍ਹਾਂ ਨੂੰ ਫ਼ਿਲਮਾਂ ਚ ਖਾਸ ਸਫ਼ਲਤਾ ਹਾਸਲ ਨਹੀਂ ਹੋਈ।

 

ਹੁਣੇ ਕੁਝ ਸਾਲਾਂ ਤੋਂ ਸ਼ਮਿਤਾ ਸ਼ੈੱਟੀ ਕਈ ਰਿਐਲਟੀ ਟੀਵੀ ਸ਼ੋਅ ਚ ਆਪਣਾ ਹੱਥ ਅਜ਼ਮਾ ਰਹੀ ਹਨ। ਸ਼ਮਿਤਾ ਸ਼ੈੱਟੀ ਬਿੱਗਬਾਸ, ਝਲਕ ਦਿਖਲਾ ਜਾ ਅਤੇ ਖਤਰੋਂ ਦੇ ਖਿਲਾੜੀ ਦਾ ਹਿੱਸਾ ਰਹੀ ਹਨ।

 

 

ਸ਼ਮਿਤਾ ਸ਼ੈੱਟੀ ਨੇ ਕਿਹਾ ਕਿ ਮੇਰੇ ਵੱਡੀ ਭੈਣ ਸ਼ਿਲਪਾ ਸ਼ੈੱਟੀ ਦੀ ਯਾਦਗਾਰ ਸਫ਼ਲਤਾ ਨਾਲ ਮੇਰੀ ਤੁਲਨਾ ਕੀਤੀ ਗਈ। ਲੋਕ ਮੈਨੂੰ ਸ਼ਿਲਪਾ ਸ਼ੈੱਟੀ ਦੀ ਭੈਣ ਵਜੋਂ ਹੀ ਜਾਣਦੇ ਹਨ ਤੇ ਇਸ ਗੱਲ ਦਾ ਮੈਨੂੰ ਮਾਣ ਵੀ ਹੈ ਕਿ ਇਕ ਸਫਲ ਵਿਅਕਤੀ ਦੀ ਭੈਣ ਵਜੋਂ ਮੈਨੂੰ ਜਾਣਿਆ ਜਾਂਦਾ ਹੈ।

 

 

ਸ਼ਮਿਤਾ ਨੇ ਕਿਹਾ ਕਿ ਮੈਂ ਸਭ ਤੋਂ ਚੰਗੀ ਫ਼ਿਲਮ ਦੇ ਨਾਲ ਸ਼ੁਰੂਆਤ ਕੀਤੀ ਪਰ ਬਦਕਿਸਮਤੀ ਨਾਲ ਮੇਰਾ ਕਰਿਅਰ ਉਮੀਦ ਮੁਤਾਬਕ ਨਹੀਂ ਬਣਿਆ। ਜਦੋਂ ਮੇਰੇ ਕੋਲ ਕੰਮ ਸੀ ਤਾਂ ਮੈਂ ਉਹ ਨਹੀਂ ਕਰਨਾ ਚਾਹੁੰਦੀ ਸੀ, ਮੇਰੇ ਨਖਰਿਆਂ ਦਾ ਜਦੋਂ ਮੈਨੂੰ ਅਹਿਸਾਸ ਹੋਇਆ ਉਦੋਂ ਬਹੁਤ ਦੇਰ ਹੋ ਗਈ ਸੀ। ਬਦਕਿਸਮਤੀ ਨਾਲ ਇਸ ਉਦਯੋਗ ਚ ਜੇਕਰ ਤੁਸੀਂ ਨਹੀਂ ਦਿਖਦੇ ਹੋ ਤਾਂ ਤੁਹਾਨੂੰ ਭੁਲਾ ਦਿੱਤਾ ਜਾਂਦਾ ਹੈ।

 

ਸ਼ਮਿਤਾ ਨੇ ਕਿਹਾ, ਕਾਸ਼ ਮੈਂ ਉਸ ਸਮੇਂ ਇਸ ਉਦਯੋਗ ਦੇ ਨਿਯਮਾਂ ਦੀ ਪਾਲਣਾ ਕੀਤੀ ਹੁੰਦੀ। ਮੇਰੇ ਗਲਤੀਆਂ ਨਾਲ ਮੇਂ ਕਾਫੀ ਕੁਝ ਸਿੱਖਿਆ ਹੈ ਤੇ ਮੈਂ ਅੱਗੇ ਵੀ ਵਧੀ ਹਾਂ। ਕਾਸ਼ ਮੈਂ ਨਖਰੇ ਨਾ ਮਾਰੇ ਹੁੰਦੇ ਅਤੇ ਮਾੜਾ ਜਿਹਾ ਹੋਰ ਕੰਮ ਕੀਤਾ ਹੁੰਦਾ ਪਰ ਮੈਨੂੰ ਇਸ ਗੱਲ ਦਾ ਅਹਿਸਾਸ ਹੋਣ ਤਕ ਬਹੁਤ ਦੇਰ ਹੋ ਚੁਕੀ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shamita Shetty Reacts to Her Failed Bollywood Career