ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Bigg Boss 13 : ਬੇਘਰ ਹੋਣ 'ਤੇ ਭੁੱਬਾਂ ਮਾਰ ਕੇ ਰੋਈ ਸ਼ਹਿਨਾਜ਼ ਗਿੱਲ

ਬਿੱਗ ਬੌਸ 13 ਦੇ ਗਰੈਂਡ ਫਿਨਾਲੇ 'ਚ ਬਹੁਤ ਘੱਟ ਸਮਾਂ ਬਚਿਆ ਹੈ। ਸੋਮਵਾਰ ਨੂੰ ਐਪੀਸੋਡ 'ਚ ਖੁਲਾਸਾ ਹੋਵੇਗਾ ਕਿ ਵਿਸ਼ਾਲ ਅਦਿਤਯਾ ਸਿੰਘ, ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ 'ਚੋਂ ਕਿਹੜਾ ਇੱਕ ਕੰਟੈਸਟੈਂਟ ਘਰ 'ਚੋਂ ਬਾਹਰ ਹੋਵੇਗਾ। ਹਾਲਾਂਕਿ ਪ੍ਰੋਮੋ ਵੀਡੀਓ 'ਚ ਸਲਮਾਨ ਖਾਨ ਨੇ ਸ਼ਹਿਨਾਜ਼ ਗਿੱਲ ਦੇ ਘਰ 'ਚੋਂ ਬਾਹਰ ਜਾਣ ਦੀ ਗੱਲ ਕਹੀ ਹੈ ਪਰ ਇਸ 'ਚ ਕਿੰਨੀ ਕੁ ਸੱਚਾਈ ਹੈ ਇਹ ਹਾਲੇ ਤਕ ਸਸਪੈਂਸ ਹੈ।

 

 

ਪ੍ਰੋਮੋ 'ਚ ਸਲਮਾਨ ਖਾਨ ਨੇ ਪੰਜਾਬੀ ਮਾਡਲ ਅਤੇ ਗਾਇਕਾ ਸ਼ਹਿਨਾਜ਼ ਗਿੱਲ ਦੇ ਐਵਿਕਸ਼ਨ ਦੀ ਗੱਲ ਘਰ ਵਾਲਿਆਂ ਨੂੰ ਦੱਸੀ। ਇਹ ਸੁਣ ਕੇ ਸਾਰੇ ਹੈਰਾਨ ਰਹਿ ਗਏ। ਇਸ ਤੋਂ ਬਾਅਦ ਸਲਮਾਨ ਖਾਨ ਉੱਥੋਂ ਚਲੇ ਗਏ। ਆਪਣੇ ਬੇਘਰ ਹੋਣ ਦੀ ਗੱਲ ਸੁਣ ਕੇ ਸ਼ਹਿਨਾਜ਼ ਗਿੱਲ ਬਹੁਤ ਰੋਈ। ਉਹ ਰਸ਼ਮੀ ਦੇਸਾਈ ਅਤੇ ਬਾਕੀ ਘਰ ਵਾਲਿਆਂ ਦੇ ਗਲੇ ਲੱਗ ਕੇ ਭੁੱਬਾਂ ਮਾਰ-ਮਾਰ ਰੌਂਦੀ ਹੈ। 
 

 

ਸ਼ਹਿਨਾਜ਼ ਦੇ ਐਵਿਕਸ਼ਨ ਤੋਂ ਤੋਂ ਸਿਧਾਰਥ ਸ਼ੁਕਲਾ ਵੀ ਉਦਾਸ ਹੋ ਜਾਂਦੇ ਹਨ ਅਤੇ ਉਹ ਇੱਕ ਕੋਨੇ 'ਚ ਜਾ ਕੇ ਖੜੇ ਹੋ ਜਾਂਦੇ ਹਨ। ਉਨ੍ਹਾਂ ਦੇ ਚਿਹਰੇ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਉਸ ਬਹੁਤ ਦੁਸ਼ੀ ਹਨ। ਪ੍ਰੋਮੋ 'ਚ ਵੇਖਿਆ ਜਾ ਸਕਦਾ ਹੈ ਕਿ ਸ਼ਹਿਨਾਜ਼ ਗਿੱਲ ਦੇ ਬਾਹਰ ਜਾਣ ਲਈ ਬਿੱਗ ਬੌਸ ਦੇ ਘਰ ਦਾ ਦਰਵਾਜ਼ਾ ਵੀ ਖੋਲ੍ਹਿਆ ਗਿਆ ਹੈ।
 

ਦੱਸ ਦੇਈਏ ਕਿ ਸ਼ਹਿਨਾਜ਼ ਨੂੰ ਘਰ ਦੀ ਸਭ ਤੋਂ ਮਜ਼ਬੂਤ ਕੰਟੈਸਟੈਂਟ ਸਮਝਿਆ ਜਾ ਰਿਹਾ ਸੀ। ਇੰਨਾ ਹੀ ਨਹੀਂ, ਸ਼ਹਿਨਾਜ਼ ਗਿੱਲ ਦੇ ਚੁਲਬੁਲੇ ਅੰਦਾਜ਼ ਨੂੰ ਸਲਮਾਨ ਖਾਨ ਵੀ ਪਸੰਦ ਕਰਦੇ ਹਨ। ਅਜਿਹੇ 'ਚ ਕੀ ਸ਼ਹਿਨਾਜ਼ ਗਿੱਲ ਨੂੰ ਦਰਸ਼ਕਾਂ ਦੇ ਵੋਟ ਦੇ ਆਧਾਰ 'ਤੇ ਬਾਹਰ ਕਰ ਦਿੱਥਾ ਗਿਆ ਹੈ ਜਾਂ ਨਹੀਂ, ਇਸ ਦਾ ਪੂਰਾ ਖੁਲਾਸਾ ਸੋਮਵਾਰ ਮਤਲਬ ਅੱਜ ਦੇ ਐਪੀਸੋਡ 'ਚ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:shehnaaz gill eviction from bigg boss house sidharth shukla rashmi desai got emotional