ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਹ ਲਈ ਤਿਆਰ ਸ਼ਾਹਨਾਜ਼ ਗਿੱਲ, ਕਿਹਾ- ਮੈਂ ਸਿਧਾਰਥ ਸ਼ੁਕਲਾ ਨੂੰ ਕਰਦੀ ਹਾਂ ਪਿਆਰ

ਬਿੱਗ ਬੌਸ 13 ਵਿੱਚ ਜੋੜੀ ਜੋ ਕਿ ਸਭ ਤੋਂ ਵੱਧ ਸੁਰਖੀਆਂ ਵਿੱਚ ਬਣੀ, ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਇੱਕ ਦੂਜੇ ਦੇ ਬਹੁਤ ਨੇੜੇ ਹਨ। ਸ਼ੋਅ 'ਤੇ ਸ਼ਹਿਨਾਜ਼ ਨੇ ਸਿਧਾਰਥ ਨਾਲ ਕਈ ਵਾਰ ਆਪਣਾ ਪਿਆਰ ਜ਼ਾਹਰ ਕੀਤਾ ਹੈ, ਪਰ ਸਿਧਾਰਥ ਨੇ ਹਮੇਸ਼ਾ ਉਨ੍ਹਾਂ ਨੂੰ ਇਕ ਚੰਗਾ ਦੋਸਤ ਦੱਸਿਆ ਹੈ। ਹੁਣ ਬਿੱਗ ਬੌਸ ਦੇ ਖ਼ਤਮ ਹੋਣ ਤੋਂ ਬਾਅਦ ਹੀ ਸ਼ਹਿਨਾਜ਼ ਆਪਣਾ ਨਵਾਂ ਸ਼ੋਅ ਲੈ ਕੇ ਆਈ ਹੈ। ਦਰਅਸਲ, ਸ਼ਹਿਨਾਜ਼ ਦਾ ਨਵਾਂ ਸ਼ੋਅ ਮੁਜਸੇ ਸ਼ਾਦੀ ਕਰੋਗੀ? ਇਸ ਸ਼ੋਅ ਵਿੱਚ ਸ਼ਹਿਨਾਜ਼ ਆਪਣੇ ਲਈ ਇਕ ਲਾੜੇ ਦੀ ਭਾਲ ਕਰ ਰਹੀ ਹੈ।

 

ਹੁਣ ਸ਼ੋਅ ਦੀ ਗੱਲ ਕਰੀਏ ਤਾਂ ਇੱਕ ਤਾਜ਼ਾ ਇੰਟਰਵਿਊ ਦੌਰਾਨ ਉਸ ਨੇ ਸਿਧਾਰਥ ਸ਼ੁਕਲਾ ਨਾਲ ਆਪਣੀ ਬਾਂਡਿੰਗ ਬਾਰੇ ਵੀ ਗੱਲ ਕੀਤੀ। ਇੰਟਰਵਿਊ ਦੌਰਾਨ ਜਦੋਂ ਸ਼ਹਿਨਾਜ਼ ਨੂੰ ਸਿਧਾਰਥ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਸਿਧਾਰਥ ਨੂੰ ਪਿਆਰ ਕਰਦੀ ਹਾਂ ਅਤੇ ਉਸ ਨਾਲ ਆਪਣਾ ਸੰਬੰਧ ਅੱਗੇ ਵਧਾਉਣਾ ਚਾਹੁੰਦੀ ਹਾਂ, ਪਰ ਇਹ ਸਭ ਉਸ 'ਤੇ ਨਿਰਭਰ ਕਰਦਾ ਹੈ।

 

ਸ਼ਹਨਾਜ ਨੇ ਅੱਗੇ ਕਿਹਾ ਕਿ ਬਿੱਗ ਬੌਸ ਦੇ ਘਰ 'ਚ ਮੇਰੀ ਵੱਲੋਂ ਇਕਤਰਫਾ ਪਿਆਰ ਹੀ ਦਿਖਿਆ ਹੈ। ਮੈਂ ਦੂਜੇ ਦਾ ਦਿਮਾਗ਼ ਨਹੀਂ ਪੜ੍ਹ ਸਕਦੀ, ਪਰ ਆਪਣੀ ਫੀਲਿੰਗਸ ਜ਼ਰੂਰ ਦੱਸ ਸਕਦੀ ਹਾਂ। ਜੇਕਰ ਉਹ ਇਸ ਰਿਸ਼ਤੇ ਨੂੰ ਬਿਗ ਬੌਸ ਦੇ ਬਾਹਰ ਵੀ ਜਾਰੀ ਰੱਖਣਾ ਚਾਹੁਣਗੇ ਤਾਂ ਮੈਨੂੰ ਕੋਈ ਮੁਸ਼ਕਲ ਨਹੀਂ ਹੈ।

 


ਸ਼ੋਅ ਮੁਜਸੇ ਸ਼ਾਦੀ ਕਰੋਗੀ ਨੂੰ ਲੈ ਕੇ ਸ਼ਹਿਨਾਜ ਨੇ ਕਿਹਾ ਕਿ ਬਿਗ ਬੌਸ ਵਿੱਚ ਮੇਰੀ ਪ੍ਰਫਾਰਮਸ ਵੇਖਣ ਤੋਂ ਬਾਅਦ ਚੈਨਲ ਨੇ ਮੈਨੂੰ ਇਹ ਸ਼ੋਅ ਆਫਰ ਕੀਤਾ। ਮੈਂ ਲੋਕਾਂ ਨਾਲ ਛੇਤੀ ਘੁਲ ਮਿਲ ਜਾਂਦੀ ਹਾਂ ਅਤੇ ਸਭ ਦਾ ਧਿਆਨ ਖਿੱਚਣ ਵਿੱਚ ਵੀ ਮੈਂ ਮਾਹਰ ਹਾਂ ਤਾਂ ਮੇਰੀ ਪਰਸਨੈਲਿਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸ਼ੋਅ ਬਣਾਇਆ ਗਿਆ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:shehnaz gill says she loves sidharth shukla and want to marry him