ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੀ ਫ਼ਿਲਮ 'ਸੁਪਰ 30' ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਇਸ ਨੂੰ ਜਨਤਾ ਤੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਜਿਵੇਂ ਜਿਵੇਂ ਦਿਨ ਲੰਘ ਰਹੇ ਹਨ, ਸੁਪਰ 30 ਦੀ ਕਮਾਈ ਵਿੱਚ ਵੀ ਵਾਧਾ ਹੁੰਦਾ ਦਿਖ ਰਿਹਾ ਹੈ। ਜਲਦੀ ਹੀ ਇਹ ਫ਼ਿਲਮ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਜਾਵੇਗੀ।
ਚਾਰ ਦਿਨ 'ਚ ਫ਼ਿਲਮ ਨੇ 57 ਕਰੋੜ ਦੀ ਕਮਾਈ ਕਰ ਲਈ ਹੈ। ਰਿਤਿਕ ਰੋਸ਼ਨ ਦੀ ਇਸ ਫ਼ਿਲਮ ਸੁਪਰ 30 ਨੂੰ ਲੈ ਕੇ ਸ਼ੇਖਰ ਕਪੂਰ ਦਾ ਇੱਕ ਟਵੀਟ ਸਾਹਮਣੇ ਆਇਆ ਹੈ।
Watching Hindi cinema in the theatres is a cathartic experience for me. I sit quietly in the theatre hoping no one notices my tears flowing. #super30 did that to me. It’s such a good story (and true) and a completely different @iHrithik Roshan’s performance overwhelmed me.
— Shekhar Kapur (@shekharkapur) July 15, 2019
ਬਾਲੀਵੁੱਡ ਸਿਤਾਰੇ, ਰਿਤਿਕ ਰੌਸ਼ਨ ਦੀ ਫ਼ਿਲਮ ਦੀ ਤਾਰੀਫ ਕਰ ਰਹੇ ਹਨ। ਦਰਅਸਲ, ਹਾਲ ਹੀ ਵਿੱਚ ਸ਼ੇਖਰ ਕਪੂਰ ਰਿਤਿਕ ਰੋਸ਼ਨ ਦੀ ਫ਼ਿਲਮ ਸੁਪਰ 30 ਵੇਖ ਕੇ ਆਏ ਹਨ ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਟਵੀਟ ਸ਼ੇਅਰ ਕੀਤਾ ਹੈ।
ਉਹ ਲਿਖਦੇ ਹਨ ਕਿ ਹਾਲ ਹੀ ਵਿੱਚ ਫ਼ਿਲਮ ਦੇਖਣਾ ਮੇਰੇ ਲਈ ਹਮੇਸ਼ਾ ਤੋਂ ਹੀ ਇੱਕ ਸੁਖਦ ਤਜਰਬਾ ਰਿਹਾ ਹੈ। ਮੈਂ ਫ਼ਿਲਮ ਵੇਖਦੇ ਹੋਏ ਰੋ ਰਿਹਾ ਸੀ। ਸੁਪਰ 30 ਇੱਕ ਚੰਗੀ ਕਹਾਣੀ ਦੇ ਨਾਲ ਇੱਕ ਵੱਖਰੀ ਕਹਾਣੀ ਵੀ ਹੈ। ਰਿਤਿਕ ਰੋਸ਼ਨ ਦੀ ਅਦਾਕਾਰੀ ਨੇ ਮੈਨੂੰ ਭਾਵੁਕ ਕਰ ਦਿੱਤਾ।