ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਲਪਾ ਸ਼ੈੱਟੀ ਆਪਣੀ ਇਸ ਡ੍ਰੇਸ ਕਾਰਨ ਹੋ ਰਹੀ ਹੈ ਟ੍ਰੋਲ, ਟਿੱਪਣੀਆਂ ਦਾ ਆਇਆ ਹੜ੍ਹ!

ਬਾਲੀਵੁੱਡ ਚ ਆਪਣੀ ਫਿੱਟਨੈਸ ਡਾਈਟ ਅਤੇ ਗਲੈਮਰਸ ਅੰਦਾਜ਼ ਕਾਰਨ ਸੋਸ਼ਲ ਮੀਡੀਆ ਤੇ ਹਮੇਸ਼ਾ ਚਰਚਾਵਾਂ ਚ ਰਹਿਣ ਵਾਲੀ ਅਦਾਕਾਰਾ ਸ਼ਿਲਪਾ ਸ਼ੈੱਟੀ ਨੂੰ ਆਪਣੀ ਇੱਕ ਡੈ੍ਰੱਸ ਕਾਰਨ ਟੋ੍ਰਲਰਸ ਦਾ ਸਿ਼ਕਾਰ ਹੋਣਾ ਪਿਆ ਹੈ। ਸ਼ਿਲਪਾ ਸ਼ੈੱਟੀ ਦਾ ਫੈਸ਼ਨ ਫੈਂਜ਼ ਨੂੰ ਬੇਹੱਦ ਮਾੜਾ ਲੱਗਿਆ ਹੈ। ਫੈਂਜ਼ ਸ਼ਿਲਪਾ ਸ਼ੈੱਟੀ ਦੀ ਡੈ੍ਰੱਸ ਤੇ ਅਜੀਬ-ਅਜੀਬ ਕੰਮੈਂਟ (ਟਿੱਪਣੀ) ਕਰ ਰਹੇ ਹਨ।

 

ਦਰਅਸਲ ਸੋਸ਼ਲ ਮੀਡੀਆ ਤੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਇੱਕ ਪੁਰਾਣੀ ਫ਼ੋਟੋ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਇਸ ਫ਼ੋਟੋ ਚ ਸ਼ਿਲਪਾ ਸ਼ੈੱਟੀ ਆਪਣੇ ਬੇਟੇ ਵਿਯਾਨ ਨਾਲ ਨਜ਼ਰ ਆ ਰਹੀ ਹੈ। ਇਸ ਫ਼ੋਟੋ ਚ ਵਿਯਾਨ ਜਿੱਥੇ ਸਕੂਲ ਦੀ ਵਰਦੀ ਚ ਨਜ਼ਰ ਆ ਰਿਹਾ ਹੈ, ਉੱਥੇ ਹੀ ਮਾਂ ਸ਼ਿਲਪਾ ਸ਼ੈੱਟੀ ਸਲਿੱਟ ਡ੍ਰੈੱਸ ਚ ਦਿਖਾਈ ਦੇ ਰਹੀ ਹੈ। ਸ਼ਿਲਪਾ ਦੀ ਇਸ ਡੈ੍ਰੱਸ ਨੂੰ ਦੇਖ ਕੇ ਯੂਜ਼ਰਸ ਉਨ੍ਹਾਂ ਦੇ ਫੈਸ਼ਨ ਦੇ ਤਰੀਕੇ ਦਾ ਮਜ਼ਾਕ ਬਣਾ ਰਹੇ ਹਨ।

 

ਦੱਸਦੇਈਏ ਕਿ ਸਿ਼ਲਪਾ ਸ਼ੈੱਟੀ ਨੇ ਜੋ ਡ੍ਰੈੱਸ ਪਾਈ ਹੈ ਉਹ ਕਾਫੀ ਹੱਦ ਤੱਕ ਕੁਰਤੇ ਵਰਗੀ ਲੱਗ ਰਹੀ ਹੈ। ਇਹ ਕਾਲੇ਼ ਰੰਗ ਦੀ ਡ੍ਰੈੱਸ ਹੈ ਤੇ ਦੋਨਾਂ ਪਾਸੇ ਤੋਂ ਸਲਿੱਟ ਹੈ। ਸੋਸ਼ਲ ਮੀਡੀਆ ਯੂਜ਼ਰ ਇਸ ਵਾਇਰਲ ਫ਼ੋਟੋ ਨੂੰ ਸ਼ੇਅਰ ਕਰਦੇ ਹੋਏ ਲਿੱਖ ਰਹੇ ਹਨ :

 

* ਸ਼ਾਇਦ ਜਲਦਬਾਜ਼ੀ ਚ ਉਹ ਪੈਂਟ ਜਾਂ ਸਲਵਾਰ ਪਾਉਣੀ ਭੁੱਲ ਗਈ ਹੈ।

* ਅਮੀਰ ਪਤੀ ਦੀ ਘਰਵਾਲੀ ਪੈਂਟ ਪਾਉਣੀ ਭੁੱਲ ਗਈ ਹੈ।

 


ਦੱਸਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਸਿ਼ਲਪਾ ਸ਼ੈੱਟੀ ਸੋਸ਼ਲ ਮੀਡੀਆ ਤੇ ਟੋ੍ਰਲ ਹੋ ਰਹੀ ਹੈ। ਇਸ ਤੋਂ ਪਹਿਲਾਂ ਸਿ਼ਲਪਾ ਨੇ ਮੱਛੀ ਖਾਂਦੇ ਹੋਏ ਆਪਣੀ ਇੱਕ ਫ਼ੋਟੋ ਸ਼ੇਅਰ ਕੀਤੀ ਸੀ ਜਿਸ ਨੂੰ ਦੇਖ ਕੇ ਯੂਜ਼ਰ ਉਨ੍ਹਾਂ ਦਾ ਮਜ਼ਾਕ ਬਣਾ ਰਹੇ ਸਨ ਕਿ ਮੱਛੀ ਖਾ ਰਹੇ ਹੋ ਜਾਂ ਉਸਨੂੰ ਤੜਪਾ ਰਹੇ ਹੋੇ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shilpa Shetty is having her own troll due to this Dresse a flood of comments