ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਸ਼ਿਲਪਾ ਸ਼ੈੱਟੀ ਨੇ ਸ਼ੁਰੂ ਕੀਤੀ 'ਹੰਗਾਮਾ 2' ਦੀ ਸ਼ੂਟਿੰਗ, ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ਖ਼ਬਰੀ

ਸਾਲ 2003 ਵਿੱਚ ਆਈ ਪ੍ਰਿਯਦਰਸ਼ਨ ਦੀ ਅਕਸ਼ੈ ਖੰਨਾ, ਰਿਮੀ ਸੇਨ, ਆਫਤਾਬ ਸ਼ਿਵਦਾਸਾਨੀ, ਪਰੇਸ਼ ਰਾਵਲ ਅਤੇ ਸੋਮਾ ਆਨੰਦ ਸਟਾਰਰ ਕਾਮੇਡੀ ਫ਼ਿਲਮ ਹੰਗਾਮਾ ਨੇ ਜ਼ਬਰਦਸਤ ਪ੍ਰਸਿੱਧੀ ਪ੍ਰਾਪਤ ਕੀਤੀ ਸੀ। ਹੁਣ ਹੰਗਾਮਾ-2 ਬਣ ਰਹੀ ਹੈ ਜਿਸ ਵਿੱਚ ਪ੍ਰਿਯਦਰਸ਼ਨ ਇਕ ਵੱਖਰੀ ਕਹਾਣੀ ਲੈ ਕੇ ਆ ਰਹੇ ਹਨ। ਅੱਜ ਕਾਮੇਡੀ ਫ਼ਿਲਮ ਹੰਗਾਮਾ 2 ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ, ਜਿਸ ਦੀ ਜਾਣਕਾਰੀ ਸ਼ਿਲਪਾ ਸ਼ੈੱਟੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਵੀਡੀਓ ਪੋਸਟ ਕਰਕੇ ਦਿੱਤੀ ਹੈ।
 

ਸ਼ਿਲਪਾ ਸ਼ੈੱਟੀ ਨੇ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ ਹੈ ਕਿ ਨਵੀਂ ਸ਼ੁਰੂਆਤ: ਹੰਗਾਮਾ 2, ਦਿਨ 1, ਹੈਪੀ, ਨਰਵਸ ਹਾਂ, ਜੋਸ਼ ਨਾਲ ਭਰੀ ਹਾਂ, ਘਬਰਾਹਟ ਹੋ ਰਹੀ ਹੈ, ਵਿਨਮਰ ਹਾਂ ਅਤੇ ਇਥੋਂ ਤਕ ਕਿ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਹੀ ਹਾਂ। ਕਈ ਸਾਰੀਆਂ ਭਾਵਨਾਵਾਂ ਨੂੰ ਇੱਕੋ ਸਮੇਂ ਮਹਿਸੂਸ ਕਰ ਰਹੀ ਹਾਂ। ਤੁਹਾਡੇ ਸਾਰਿਆਂ ਦਾ ਸਮਰਥਨ ਅਤੇ ਆਸ਼ੀਰਵਾਦ ਚਾਹੁੰਦੀ ਹਾਂ। ਤੁਹਾਡੀ ਸ਼ਿਲਪਾ ਸ਼ੈੱਟੀ ਕੁੰਦਰਾ।

 

 


ਤੁਹਾਨੂੰ ਦੱਸ ਦੇਈਏ ਕਿ ਕਾਮੇਡੀ ਫ਼ਿਲਮ ਹੰਗਾਮਾ 2 ਦਾ ਪਹਿਲਾ ਪੋਸਟਰ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਸੀ ਜਿਸ ਵਿੱਚ ਸ਼ਿਲਪਾ ਸ਼ੈੱਟੀ, ਮੀਜਾਨ ਜਾਫਰੀ ਅਤੇ ਪ੍ਰਨੀਤਾ ਸੁਭਾਸ਼, ਪਰੇਸ਼ ਰਾਵਲ ਨਾਲ ਨਜ਼ਰ ਆਈ ਸੀ। ਤੁਹਾਨੂੰ ਦੱਸ ਦੇਈਏ ਕਿ ਪਿਛਲੀ ਵਾਰ ਸੋਮਾ ਆਨੰਦ ਪਰੇਸ਼ ਰਾਵਲ ਦੇ ਨਾਲ ਨਜ਼ਰ ਆਈ ਸੀ ਪਰ ਇਸ ਵਾਰ ਉਹ ਸ਼ਿਲਪਾ ਸ਼ੈੱਟੀ ਨਾਲ ਖੂਬ ਮਸਤੀ ਕਰਦੀ ਨਜ਼ਰ ਆਵੇਗੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shilpa Shetty Started Shooting For Hungama 2 Gave Fans Khushkhabri Watch Video