ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਲਪਾ ਸ਼ੈਟੀ ਦੇ ਘਰ ਆਇਆ ਨਵਾਂ ਮਹਿਮਾਨ

ਸ਼ਿਲਪਾ ਸ਼ੈਟੀ ਦੇ ਘਰ ਆਇਆ ਨਵਾਂ ਮਹਿਮਾਨ

 

ਸ਼ਿਲਪਾ ਸ਼ੈਟੀ ਨੇ ਹਾਲ ਹੀ ਵਿਚ ਇਕ ਕਿਊਟ ਵੀਡੀਓ ਇੰਸਟਾਗ੍ਰਾਮ ਉਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਸ਼ਿਲਪਾ ਇਕ ਤੋਤੇ ਨਾਲ ਖੇਡ ਰਹੀ ਹੈ। ਇਹ ਤੋਤਾ, ਸ਼ਿਲਪਾ ਨਾਲ ਕਾਫੀ ਮਿੱਤਰਤਾ ਦਿਖਾ ਰਿਹਾ ਹੈ ਅਤੇ ਉਸਦੇ ਮੋਢੇ ਉਤੇ ਬੜੇ ਹੀ ਆਰਾਮ ਨਾਲ ਬੈਠਿਆ ਹੈ। ਸ਼ਿਲਪਾ ਨੇ ਵੀਡੀਓ ਸ਼ੇਅਰ ਕਰਕੇ ਲਿਖਿਆ, ‘ਸਾਡੇ ਘਰ ਕੋਲੋ ਪੌਪੀ ਮਿਲਿਆ। ਸਾਨੂੰ ਨਹੀਂ ਪਤਾ ਇਹ ਮੇਲ ਹੈ ਜਾਂ ਫੀਮੇਲ, ਪ੍ਰੰਤੂ ਸ਼ੁੱਕਰਵਾਰ ਰਾਤ ਮੇਰੇ ਸਟਾਫ ਨੇ ਇਸ ਨੂੰ ਰੇਸਕਿਊ ਕਰਕੇ ਬਚਾਇਆ ਹੈ। ਸ਼ਾਇਦ ਇਹ ਆਪਣੇ ਆਲ੍ਹਣੇ ਤੋਂ ਡਿੱਗ ਗਿਆ ਸੀ। ਮੇਰੇ ਗਾਰਡਨ ਵਿਚ ਇਕ ਬਾਦਾਮ ਦਾ ਦਰਖਤ ਹੈ ਜਿਸ ਉਤੇ ਇਕ ਆਲ੍ਹਣਾ ਹੈ, ਸ਼ਾਇਦ ਉਥੋਂ ਹੀ ਡਿੱਗਿਆ ਹੈ। ਇਸ ਨੇ ਉਡਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਇਹ ਉਡ ਨਹੀਂ ਸਕਿਆ।

 

ਸ਼ਿਲਪਾ ਨੇ ਅੱਗੇ ਲਿਖਿਆ, ‘ਅਜਿਹਾ ਲੱਗ ਰਿਹਾ ਹੈ ਜਿਵੇਂ ਇਸ ਆਤਮਾ ਨੂੰ ਮੈਂ ਜਾਣਦੀ ਹਾਂ ਅਤੇ ਇਹ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਬਹੁਤ ਹੀ ਪਿਆਰਾ ਹੈ ਅਤੇ ਜਿਸ ਦਿਨ ਇਹ ਠੀਕ ਹੋ ਜਾਵੇਗਾ ਮੈਂ ਇਸ ਨੂੰ ਫਰੀ ਕਰ ਦੇਵਾਂਗੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:shilpa shetty welcome new member at her home watch video