ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੰਨ੍ਹੀ ਪਰੀ ਨਾਲ ਮੁੰਬਈ ਪੁੱਜੀ ਸ਼ਿਲਪਾ ਸ਼ੈੱਟੀ, ਸੋਸ਼ਲ ਮੀਡੀਆ 'ਤੇ VIDEO ਵਾਇਰਲ

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ 44 ਸਾਲ ਦੀ ਉਮਰ ਵਿੱਚ ਸਰੋਗੇਸੀ ਰਾਹੀਂ ਦੂਜੀ ਵਾਰ ਮਾਂ ਬਣੀ ਹੈ। ਉਸ ਦੇ ਘਰ ਨੰਨ੍ਹੀ ਪਰੀ ਆਈ ਹੈ। ਸ਼ਿਲਪਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕੀਤੀ ਸੀ ਜਿਸ ਵਿੱਚ ਉਨ੍ਹਾਂ ਆਪਣੀ ਬੇਟੀ ਦਾ ਹੱਥ ਫੜਿਆ ਹੈ। ਨਾਲ ਹੀ, ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਧੀ ਸਮੀਸ਼ਾ ਸ਼ੈੱਟੀ ਕੁੰਦਰਾ ਦਾ ਜਨਮ 15 ਫਰਵਰੀ, 2020 ਨੂੰ ਹੋਇਆ ਸੀ ਅਤੇ ਉਹ ਸਰੋਗੇਸੀ ਤੋਂ ਇਕ ਬੇਟੀ ਦੀ ਮਾਂ ਬਣੀ ਹੈ।  

 

ਹਾਲ ਹੀ 'ਚ ਸ਼ਿਲਪਾ ਸ਼ੈੱਟੀ ਆਪਣੀ ਬੇਟੀ ਸਮੀਸ਼ਾ ਸ਼ੈੱਟੀ ਨਾਲ ਮੁੰਬਈ ਵਾਪਸ ਆਈ ਹੈ। ਸ਼ਿਲਪਾ ਸ਼ੈੱਟੀ ਨੂੰ ਪੂਰੇ ਪਰਿਵਾਰ ਨਾਲ ਇਕ ਨਿਜੀ ਹਵਾਈ ਅੱਡੇ 'ਤੇ ਸਪਾਟ ਕੀਤਾ ਗਿਆ, ਜਿਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

 

 
 
 
 
 
 
 
 
 
 
 
 
 

#shilpashetty today with the new born baby #viralbhayani @viralbhayani

A post shared by Viral Bhayani (@viralbhayani) on

 

 

ਸ਼ਿਲਪਾ ਸ਼ੈੱਟੀ ਦੀ ਗੋਦ ਵਿੱਚ ਇਕ ਛੋਟੀ ਪਰੀ ਸਮੀਸ਼ਾ ਹੈ, ਜਿਸ ਨੂੰ ਬਹੁਤ ਚੰਗੀ ਤਰ੍ਹਾਂ ਵੇਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਇਸ ਵਾਰ ਸ਼ਿਲਪਾ ਸ਼ੈੱਟੀ ਪੂਰੇ ਜੋਸ਼ ਨਾਲ ਹੋਲੀ ਦਾ ਤਿਉਹਾਰ ਮਨਾਏਗੀ। ਸਮੀਸ਼ਾ ਸ਼ੈੱਟੀ ਦੇ ਆਉਣ ਲਈ ਘਰ ਵਿੱਚ ਪਹਿਲਾਂ ਹੀ ਇੱਕ ਤਿਉਹਾਰ ਵਾਲਾ ਮਾਹੌਲ ਹੈ। ਸ਼ਿਲਪਾ ਸ਼ੈੱਟੀ ਦੇ ਪਰਿਵਾਰ ਨਾਲ ਸਮੀਸ਼ਾ ਸ਼ੈੱਟੀ ਦੀ ਇਹ ਪਹਿਲੀ ਹੋਲੀ ਹੋਵੇਗੀ ਅਤੇ ਉਹ ਇਸ ਨੂੰ ਇਕ ਖਾਸ ਤਰੀਕੇ ਨਾਲ ਮਨਾਉਣਾ ਚਾਹੁੰਦੀ ਹੈ।

 

ਸ਼ਿਲਪਾ ਸ਼ੈੱਟੀ ਨੇ ਇਸ ਦੀ ਖੁਸ਼ੀ ਵਿੱਚ ਦੋਸਤਾਂ ਅਤੇ ਬੇਟੀ ਸਮੀਸ਼ਾ ਸ਼ੈੱਟੀ ਲਈ ਪਾਰਟੀ ਰੱਖੀ,  ਜਿਸ ਦੀਆਂ ਫੋਟੋਜ਼ ਸੋਸ਼ਲ ਮੀਡੀਆ 'ਤੇ ਸ਼ਿਲਪਾ ਨੇ ਸ਼ੇਅਰ ਕੀਤੀਆਂ ਹਨ। ਫੋਟੋ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਾਰੇ ਦੋਸਤ ਮਸਤੀ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ ਅਤੇ ਕੇਕ ਨਾਲ ਪਾਰਟੀ ਦਾ ਜਸ਼ਨ ਮਨਾ ਰਹੇ ਹਨ।

 

ਜ਼ਿਕਰਯੋਗ ਹੈ ਕਿ ਸ਼ਿਲਪਾ ਸ਼ੈੱਟੀ ਨੇ ਸਰੋਗੇਸੀ ਨਾਲ ਦੂਜੀ ਵਾਰ ਮਾਂ ਬਣਨ ਲਈ ਮੀਡੀਆ ਨੂੰ ਦੱਸਿਆ ਸੀ ਕਿ ਉਸ ਦਾ ਅਤੇ ਰਾਜ ਕੁੰਦਰਾ ਦਾ ਵਿਆਹ ਸਾਲ 2009 ਵਿੱਚ ਹੋਇਆ ਸੀ ਅਤੇ 2012 ਵਿੱਚ ਸਾਡੇ ਬੇਟੇ ਵਿਯਾਨ ਦਾ ਸਾਡੀ ਜ਼ਿੰਦਗੀ ਵਿੱਚ ਆਗਮਨ ਹੋਇਆ। ਅਸੀਂ ਵਿਯਾਨ ਦੇ ਆਉਣ ਨਾਲ ਬਹੁਤ ਖੁਸ਼ ਹੋਏ ਅਤੇ ਫਿਰ ਯੋਜਨਾ ਬਣਾਈ ਕਿ ਇਸ ਤੋਂ ਬਾਅਦ ਕੀ ਕਰਨਾ ਹੈ। ਰਿਪੋਰਟ ਦੇ ਅਨੁਸਾਰ ਸ਼ਿਲਪਾ 5 ਸਾਲਾਂ ਤੋਂ ਦੂਜੇ ਬੱਚੇ ਦੀ ਕੋਸ਼ਿਸ਼ ਕਰ ਰਹੀ ਸੀ।

....
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Shilpa Shetty: With Daughter Samisha Shetty: In Mumbai Video Viral