ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਰਨ ਤੋਂ ਬਾਅਦ ਇਹ ਫ਼ੋਟੋ ਫ਼੍ਰੇਮ ਕਰਵਾਉਣਾ ਚਾਹੁੰਦੀ ਹੈ ਬਾਲੀਵੁੱਡ ਅਦਾਕਾਰਾ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ (Akshay Kumar) ਦੀ ਪਤਨੀ ਟਵਿੰਕਲ ਖੰਨਾ (Twinkle Khanna) ਨੇ ਅੱਜ ਸੋਸ਼ਲ ਮੀਡੀਆ ਤੇ ਆਪਣੀ ਨਵੇਕਲੀ ਖੁਆਹਿਸ਼ ਆਪਣੇ ਫ਼ੈਂਜ਼ ਨਾਲ ਸਾਂਝੀ ਕੀਤੀ ਹੈ। ਜਿਸ ਨੂੰ ਜਾਨਣ ਮਗਰੋਂ ਤੁਸੀਂ ਵੀ ਹੈਰਾਨ ਜ਼ਰੂਰ ਹੋ ਜਾਓਗੇ।

 

ਆਪਣੇ ਸਮੇਂ ਦੀ ਮਸ਼ਹੂਰ ਅਦਾਕਾਰਾ ਟਵਿੰਕਲ ਖੰਨਾ ਨੇ ਇਕ ਫ਼ੋਟੋ ਸ਼ੇਅਰ ਕਰਦਿਆਂ ਲਿਖਿਆ ਹੈ ਜਦੋਂ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਦੇਣਗੀ ਤਾਂ ਉਹ ਉਮੀਦ ਕਰਦੀ ਹਨ ਕਿ ਉਨ੍ਹਾਂ ਦੀ ਇਸ ਤਸਵੀਰ ਨੂੰ ਫ੍ਰੇਮ ਕਰਕੇ ਲੋਕ ਇਸ ’ਤੇ ਫੁੱਲ ਚੜ੍ਹਾਉਣਗੇ ਤੇ ਉਨ੍ਹਾਂ ਦੀ ਪ੍ਰਾਰਥਨਾ ਸਭਾ ਚ ਸ਼ਾਮਲ ਹੋਣਗੇ।

 

ਮਰਨ ਤੋਂ ਬਾਅਦ ਇਹ ਫ਼ੋਟੋ ਫ਼੍ਰੇਮ ਕਰਵਾਉਣਾ ਚਾਹੁੰਦੀ ਹੈ ਬਾਲੀਵੁੱਡ ਅਦਾਕਾਰਾ

 

ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ਤੇ ਟਵਿੰਕਲ ਖੰਨਾ ਦੀ ਇਹ ਫ਼ੋਟੋ ਕਾਫੀ ਵਾਇਰਲ ਹੋ ਰਹੀ ਹੈ। ਇਸ ਫ਼ੋਟੋ ਦਾ 10 ਘੰਟੇ ਚ ਹੁਣ ਤਕ ਲਗਭਗ 1 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ।

 

 

ਇੰਸਟਾਗ੍ਰਾਮ ਤੇ ਟਵਿੰਕਲ ਖੰਨਾ ਨੇ ਆਪਣੀ ਇਕ ਫ਼ੋਟੋ ਪੋਸਟ ਕਰਕੇ ਲਿਖਿਆ ਕਿ ਉਮੀਦ ਹੈ ਤੁਸੀਂ ਸਾਰੇ ਮੇਰੀ ਇਸ ਨਵੀਂ ਫ਼ੋਟੋ ਦੀ ਤਾਰੀਫ਼ ਕਰੋਗੇ। ਇਹ ਬਹੁਤ ਹੀ ਖਾਸ ਪਲ ਹੈ ਜਿੱਥੇ ਮੇਰੇ ਫ਼ੋਟੋਗ੍ਰਾਫ਼ਰ ਨੇ ਮੇਰੀ ਆਤਮਾ ਨੂੰ ਕੈਦ ਕੀਤਾ ਹੈ। ਉਮੀਦ ਹੈ ਜਦੋਂ ਮੈਂ ਮਰ ਜਾਵਾਂਗੀ, ਇਹ ਉਹ ਫ਼ੋਟੋ ਹੋਵੇਗੀ ਜਿਸ ਨੂੰ ਉਹ ਲੋਕ ਵੱਡੀ ਕਰਾਉਣਗੇ ਤੇ ਇਕ ਫ਼ੈਂਸੀ ਫ੍ਰੇਮ ਚ ਰੱਖਣਗੇ। ਇਸ ਫ਼ੋਟੋ ਤੇ ਹੀ ਉਹ ਫੁੱਲ ਚੜ੍ਹਾਉਣਗੇ ਤੇ ਮੇਰੀ ਪ੍ਰਾਰਥਨਾ ਸਭਾ ਚ ਪੁੱਜਣਗੇ…#ਕੀਪਆਊਟ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:shocking akshay kumar wife twinkle khanna want to framed her viral photo after her death