ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਆ ਮਿਰਜ਼ਾ ਦਾ ਟੁਟਿਆ ਵਿਆਹ, ਪਤੀ ਸਾਹਿਲ ਸੰਘਾ ਨੂੰ ਦਿੱਤਾ ਤਲਾਕ

ਬਾਲੀਵੁੱਡ ਅਦਾਕਾਰਾ ਦੀਆਂ ਮਿਰਜ਼ਾ (Dia Mirza) ਨੇ ਆਪਣੇ ਤਾਜ਼ਾ ਕੀਤੇ ਪੋਸਟ ਤੋਂ ਸੋਸ਼ਲ ਮੀਡੀਆ ’ਤੇ ਤਹਿਲਕਾ ਮਚਾ ਦਿੱਤਾ ਹੈ। ਆਪਣੇ ਇਸ ਪੋਸਟ ਚ ਦੀਆ ਨੇ ਆਪਣੇ 11 ਸਾਲ ਦੇ ਵਿਆਹ ਟੁੱਟਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਤੇ ਇਕ ਵੱਡੀ ਪੋਸਟ ਸਾਂਝੀ ਕਰਦਿਆਂ ਐਲਾਨ ਕੀਤਾ ਹੈ ਕਿ ਉਹ ਆਪਣੇ ਪਤੀ ਸਾਹਿਬ ਸੰਘਾ ਨੂੰ ਤਲਾਕ ਦੇ ਰਹੀ ਹਨ।

 

ਦੀਆ ਮਿਰਜ਼ਾ ਅਤੇ ਸਾਹਿਲ ਸੰਘਾ ਪਿਛਲੇ 11 ਸਾਲ ਤੋਂ ਇਕੱਠੇ ਸਨ। ਦੀਆ ਮਿਰਜ਼ਾ ਨੇ ਪੋਸਟ ਕਰਦਿਆਂ ਹੋਇਆਂ ਲਿਖਿਆ ਕਿ ਇਹ ਉਨ੍ਹਾਂ ਅਤੇ ਸਾਹਿਲ ਦੀ ਆਪਸੀ ਸਹਿਮਤੀ ਨਾਲ ਲਿਆ ਗਿਆ ਫੈਸਲਾ ਹੈ। ਦੋਨਾਂ ਦਾ ਵਿਆਹ 18 ਅਕਤੂਬਰ 2014 ਨੂੰ ਹੋਇਆ ਸੀ। ਵਿਆਹ ਤੋਂ ਪਹਿਲਾਂ ਦੀਆ ਅਤੇ ਸਾਹਿਲ ਇਕ ਚੰਗੇ ਦੋਸਤ ਸਨ।

 

ਦੀਆ ਨੇ ਇੰਸਟਾਗ੍ਰਾਮ ਤੇ ਲਿਖਿਆ, 11 ਸਾਲਾਂ ਤਕ ਆਪਣੀ ਖੁਸ਼ੀ ਅਤੇ ਦੁੱਖ ਵੰਡਣ ਮਗਰੋਂ ਅਸੀਂ ਦੋਨੇਂ ਸਾਂਝੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ ਪਰ ਅਸੀਂ ਅੱਗੇ ਵੀ ਦੋਸਤ ਬਣੇ ਰਹਾਂਗੇ ਤੇ ਇਕ ਦੂਜੇ ਪ੍ਰਤੀ ਪਿਆਰ ਅਤੇ ਸਤਿਕਾਰ ਬਣਾ ਕੇ ਰੱਖਾਂਗੇ। ਸਾਡੀ ਯਾਤਰਾ ਅਤੇ ਅਸੀਂ ਦੋਨਾਂ ਦੇ ਰਸਤੇ ਹੁਣ ਵੱਖ ਹੋ ਰਹੇ ਹਨ।

 

ਦੀਆ ਨੇ ਅੱਗੇ ਲਿਖਿਆ ਕਿ ਮੈਂ ਇਸ ਬਾਰੇ ਚ ਮੈਂ ਅਤੇ ਨਾ ਹੀ ਮੇਰੇ ਪਤੀ ਸਾਹਿਲ ਇਸ ਮਾਮਲੇ ਚ ਕਿਸੇ ਨਾਲ ਕੋਈ ਗੱਲ ਕਰਾਂਗੇ, ਮੈਂ ਆਪਣੇ ਪਰਿਵਾਰ, ਦੋਸਤਾਂ ਤੇ ਮੀਡੀਆ ਮੈਂਬਰਾਂ ਨੂੰ ਧੰਨਵਾਦ ਕਹਿਣਾ ਚਾਹੁੰਦੀ ਹਾਂ। ਜਿਨ੍ਹਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਤੇ ਮੇਰੀ ਭਾਵਨਾਵਾਂ ਨੂੰ ਸਮਝਿਆ।

 

 

 

 
 
 
 
 
 
 
 
 
 
 
 
 
 
 

A post shared by Dia Mirza (@diamirzaofficial) on

 

 

 

 

 

 

 

 

 
 
 
 
 
 
 
 
 
 
 
 
 

My Japanese Wife ❤️

A post shared by Sahil Sangha (@sahil_insta_sangha) on

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:shocking Dia Mirza separates from husband Sahil Sangha after being married for 11 years