ਅਗਲੀ ਕਹਾਣੀ

‘ਸ਼ੋਅਲੇ’ ਦੇ ‘‘ਕਾਲੀਆ’’ – ਵਿਜੂ ਖੋਟੇ ਨਹੀਂ ਰਹੇ

‘ਸ਼ੋਅਲੇ’ ਦੇ ‘‘ਕਾਲੀਆ’’ – ਵਿਜੂ ਖੋਟੇ ਨਹੀਂ ਰਹੇ

ਬਾਲੀਵੁੱਡ ਦੇ ਅਦਾਕਾਰ ਵਿਜੂ ਖੋਟੇ ਦਾ ਅੱਜ ਸਵੇਰੇ ਇੱਥੇ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। 77 ਸਾਲਾ ਅਦਾਕਾਰ ਨੇ ਮੁੰਬਈ ਸਥਿਤ ਆਪਣੇ ਘਰ ਵਿੱਚ ਹੀ ਆਖ਼ਰੀ ਸਾਹ ਲਿਆ। ਉਨ੍ਹਾਂ ਨੇ ਉਂਝ ਤਾਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਸੀ ਪਰ ਜੀ.ਪੀ. ਸਿੱਪੀ ਤੇ ਰਮੇਸ਼ ਸਿੱਪੀ ਦੀ ਬਹੁ–ਚਰਚਿਤ ਫ਼ਿਲਮ ‘ਸ਼ੋਅਲੇ’ ’ਚ ਉਨ੍ਹਾਂ ਦਾ ਸਿਰਫ਼ ਕੁਝ ਮਿੰਟਾਂ ਦਾ ਕਿਰਦਾਰ ‘‘ਕਾਲੀਆ’’ ਬਹੁਤ ਪ੍ਰਸਿੱਧ ਹੋਇਆ।

 

 

ਵਿਜੂ ਖੋਟੇ ਨੇ ਸਿਰਫ਼ ਹਿੰਦੀ ਹੀ ਨਹੀਂ, ਸਗੋਂ ਬਹੁਤ ਸਾਰੀਆਂ ਮਰਾਠੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ। ਉਨ੍ਹਾਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 1964 ’ਚ ਕੀਤੀ ਸੀ। ‘ਸ਼ੋਅਲੇ’ ਤੋਂ ਇਲਾਵਾ ਫ਼ਿਲਮ ‘ਅੰਦਾਜ਼ ਅਪਨਾ ਅਪਨਾ’ ਵਿੱਚ ਉਨ੍ਹਾਂ ਵੱਲੋਂ ਨਿਭਾਇਆ ਰਾਬਰਟ ਦਾ ਕਿਰਦਾਰ ਅੱਜ ਵੀ ਚੇਤੇ ਕੀਤਾ ਜਾਂਦਾ ਹੈ।

 

 

ਰੋਹਿਤ ਸ਼ੈਟੀ ਦੀ ਫ਼ਿਲਮ ‘ਗੋਲਮਾਲ 3’ ਵਿੱਚ ਵੀ ਵਿਜੂ ਖੋਟੇ ਨੇ ਕੰਮ ਕੀਤਾ ਸੀ। ਇਸ ਫ਼ਿਲਮ ਵਿੱਚ ਉਨ੍ਹਾਂ ਸ਼ੰਭੂ ਕਾਕਾ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਕੁੱਲ ਮਿਲਾ ਕੇ 300 ਤੋਂ ਵੀ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ। ਉਹ ਥੀਏਟਰ ’ਚ ਵੀ ਸਰਗਰਮ ਰਹੇ। ਮਰਾਠੀ ਥੀਏਟਰ ’ਚ ਉਨ੍ਹਾਂ ਕਈ ਸਾਲ ਕੰਮ ਕੀਤਾ।

 

 

‘ਸ਼ੋਅਲੇ’ ਫ਼ਿਲਮ ’ਚ ‘‘ਕਾਲੀਆ’’ ਦਾ ਕਿਰਦਾਰ ਨਿਭਾਉਣ ਲਈ ਉਨ੍ਹਾਂ ਨੂੰ 2,500 ਰੁਪਏ ਦੀ ਫ਼ੀਸ ਮਿਲੀ ਸੀ।

 

 

ਉਨ੍ਹਾਂ ਦੇ ਪਿਤਾ ਨੰਦੂ ਖੋਟੇ ਵੀ ਸਟੇਜ ਕਲਾਕਾਰ ਸਨ ਤੇ ਉਨ੍ਹਾਂ ਦੀ ਸਕੀ ਭੂਆ ਦੁਰਗਾ ਖੋਟੇ ਵੀ ਬਾਲੀਵੁੱਡ ਦੀ ਮਹਾਨ ਅਦਾਕਾਰਾ ਰਹੀ ਹੈ। ਵਿਜੂ ਖੋਟੇ ਦੀ ਭੈਣ ਸ਼ੋਭਾ ਖੋਟੇ ਵੀ ਫ਼ਿਲਮੀ ਦੁਨੀਆ ਦਾ ਇੱਕ ਜਾਣਿਆ–ਪਛਾਣਿਆ ਨਾਂਅ ਹੈ।

 

 

ਬਾਲੀਵੁੱਡ ਦੇ ਬਹੁਤ ਸਾਰੇ ਕਲਾਕਾਰਾਂ ਨੇ ਵਿਜੂ ਖੋਟੇ ਦੇ ਦੇਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sholay s Kalia Viju Khote dies