ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਲਮਾਂ ਤੇ ਟੀਵੀ ਲੜੀਵਾਰਾਂ ਦੀਆਂ ਸ਼ੂਟਿੰਗਾਂ ਰੁਕੀਆਂ, ਹਰ ਹਫ਼ਤੇ ਹੋ ਰਿਹੈ 100 ਕਰੋੜ ਦਾ ਨੁਕਸਾਨ

ਫ਼ਿਲਮਾਂ ਤੇ ਟੀਵੀ ਲੜੀਵਾਰਾਂ ਦੀਆਂ ਸ਼ੂਟਿੰਗਾਂ ਰੁਕੀਆਂ, ਹਰ ਹਫ਼ਤੇ ਹੋ ਰਿਹੈ 100 ਕਰੋੜ ਦਾ ਨੁਕਸਾਨ

ਕੋਰੋਨਾ ਵਾਇਰਸ ਦੇ ਕਹਿਰ ਕਾਰਨ ਲੰਮੇ ਸਮੇਂ ਤੋਂ ਭਾਰਤ ’ਚ ਸ਼ੂਟਿੰਗ ਤੇ ਸਿਨੇਮਾ–ਘਰ ਬੰਦ ਹਨ। ਸਿਨੇਮਾ–ਘਰ ਬੰਦ ਹੋਣ ਕਾਰਨ ਵੱਧ ਅਸਰ ਫ਼ਿਲਮ ਉਦਯੋਗ ਉੱਤੇ ਪਿਆ ਹੈ। ਸ਼ੂਟਿੰਗ ਬੰਦ ਹੋਣ ਕਾਰਨ ਟੀਵੀ ਲੜੀਵਾਰ ਨਾਟਕਾਂ ਦੀਆਂ ਸ਼ੂਟਿੰਗਾਂ ਵੀ ਬੰਦ ਹੋ ਗਈਆਂ ਹਨ।

 

 

ਲੰਮੇ ਸਮੇਂ ਤੱਕ ਸ਼ੂਟਿੰਗ ਬੰਦ ਰਹਿਣ ਕਾਰਨ ਟੀਵੀ ਲੜੀਵਾਰਾਂ ਉੱਤੇ ਮਾਡਾ ਅਸਰ ਪੈ ਰਿਹਾ ਹੈ। ਕੁਝ ਰਿਪੋਰਟਾਂ ਮੁਤਾਬਕ ਟੀਵੀ ਉਦਯੋਗ ਨੂੰ 100 ਕਰੋੜ ਰੁਪਏ ਪ੍ਰਤੀ ਹਫ਼ਤੇ ਦਾ ਨੁਕਸਾਨ ਹੋ ਰਿਹਾ ਹੈ।

 

 

ਫ਼ਿਲਹਾਲ ਸ਼ੂਟਿੰਗਾਂ 31 ਮਾਰਚ ਤੱਕ ਬੰਦ ਹਨ ਤੇ ਜੇ ਹਾਲਾਤ ਤਦ ਤੱਕ ਆਮ ਵਰਗੇ ਸੁਖਾਵੇਂ ਨਹੀਂ ਹੁੰਦੇ, ਤਾਂ ਸ਼ੂਟਿੰਗ ਸ਼ਾਇਦ 1 ਅਪ੍ਰੈਲ ਤੋਂ ਸ਼ੁਰੂ ਹੀ ਨਾ ਹੋ ਸਕੇ। ਜਿਹੜੇ ਟੀਵੀ ਸੀਰੀਅਲਾਂ ਦੀ ਸ਼ੂਟਿੰਗ ਨਾਲੋ–ਨਾਲ ਚੱਲਦੀ ਹੈ ਤੇ ਉਨ੍ਹਾਂ ਕੋਲ ਬੈਕ–ਅੱਪ ਨਹੀਂ ਹੁੰਦਾ, ਉਨ੍ਹਾਂ ਨੂੰ ਇਹ ਸ਼ੂਟਿੰਗਾਂ ਰੁਕਣ ਕਾਰਨ ਕਾਫ਼ੀ ਔਕੜਾਂ ਦਾ ਸਾਹਮਣਾ ਕਰਲਾ ਪੈ ਸਕਦਾ ਹੈ।

 

 

ਇਨ੍ਹਾਂ ਲੜੀਵਾਰਾਂ ਲਈ ਪਰਦੇ ਦੇ ਅੱਗੇ ਤੇ ਪਿੱਛੇ ਕੰਮ ਕਰਨ ਵਾਲੇ ਹਜ਼ਾਰਾਂ ਕਾਮਿਆਂ ਨੂੰ ਉਨ੍ਹਾਂ ਦੀਆਂ ਦਿਹਾੜੀਆਂ ਟੁੱਟਣ ਕਾਰਨ ਹੋਰ ਵੀ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਕੁਝ ਨਿਰਮਾਤਾਵਾਂ ਕੋਲ ਤਾਂ ਅਗਲੀਆਂ ਲੜੀਆਂ ਦਾ ਬੈਕਅਪ ਭਾਵ ਬੈਂਕ ਹੈ ਪਰ ਕੁਝ ਪ੍ਰੋਡਿਊਸਰ ਨਾਲੋ–ਨਾਲ ਹੀ ਸ਼ੂਟਿੰਗ ਕਰਦੇ ਹਨ; ਉਨ੍ਹਾਂ ਨੂੰ ਔਖਾ ਹੋ ਰਿਹਾ ਹੈ। ਕੁਝ ਪੁਰਾਣੀਆਂ ਕਿਸ਼ਤਾਂ ਦੁਹਰਾਉਣਗੇ।

 

 

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਨੇ ਆਪਣੀਆਂ ਪੁਰਾਣੀਆਂ ਕਿਸ਼ਤਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜਿਹੇ ਵੇਲੇ ਲੋਕ ਹੁਣ ਵੈੱਬ–ਲੜੀਵਾਰਾਂ ਵੱਲ ਵੀ ਵਧਦੇ ਵਿਖਾਈ ਦੇ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shooting of Film and TV Serials stopped Rs 100 crore loss every week